ਨਗਰ ਕੌਂਸਲ ਚੋਣਾਂ: ਅਜਨਾਲਾ ਦੀਆਂ 15 ਸੀਟਾਂ 'ਚੋਂ 14 'ਤੇ ਭਾਜਪਾ ਉਮੀਦਵਾਰਾਂ ਦੀ ਨਾਮਜ਼ਦਗੀ ਰੱਦ - ਭਾਜਪਾ ਉਮੀਦਵਾਰਾਂ ਦੀ ਨਾਮਜ਼ਦਗੀ ਹੋਈ ਰੱਦ
ਅੰਮ੍ਰਿਤਸਰ: ਨਗਰ ਕੌਂਸਲ ਚੋਣਾਂ ਲਈ ਅਜਨਾਲਾ ਦੇ 15 ਵਾਰਡਾਂ ਵਿੱਚ ਵੱਖ-ਵੱਖ ਪਾਰਟੀਆਂ ਦੇ 140 ਉਮੀਦਵਾਰਾਂ ਵੱਲੋਂ ਨਾਮਜ਼ਦਗੀ ਪੱਤਰ ਭਰੇ ਗਏ ਸਨ, ਜਿਸ ਤੋਂ ਬਾਅਦ ਵੀਰਵਾਰ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਹੋਣ ਤੋਂ ਬਾਅਦ ਭਾਜਪਾ ਦੇ ਉਮੀਦਵਾਰਾਂ 'ਚ ਉਸ ਵੇਲੇ ਨਿਰਾਸ਼ਾ ਵੇਖਣਾ ਨੂੰ ਮਿਲੀ, ਜਦੋਂ ਪੜਤਾਲ ਦੌਰਾਨ 15 ਸੀਟਾਂ 'ਚੋਂ 14 'ਤੇ ਭਾਜਪਾ ਦੇ ਉਮੀਦਵਾਰਾਂ ਦੀ ਨਾਮਜ਼ਦਗੀ ਰੱਦ ਹੋ ਗਈ। ਇਸ ਮੌਕੇ ਭਾਜਪਾ ਦਿਹਾਤੀ ਦੇ ਜ਼ਿਲ੍ਹਾ ਪ੍ਰਧਾਨ ਹਰਦਿਆਲ ਸਿੰਘ ਔਲਖ ਨੇ ਕਾਂਗਰਸ ਉੱਤੇ ਧੱਕੇਸ਼ਾਹੀ ਦੇ ਦੋਸ਼ ਲਾਏ ਗਏ। ਉਥੇ ਹੀ ਦੂਜੇ ਪਾਸੇ ਐਸੀਡੀਐਮ ਕਮ ਚੋਣ ਰਿਟਰਨਿੰਗ ਅਫ਼ਸਰ ਡਾ. ਦੀਪਕ ਭਾਟੀਆ ਨੇ ਕਿਹਾ ਕਿ 15 ਉਮੀਦਵਾਰਾਂ 'ਚੋਂ ਮਹਿਜ਼ ਇੱਕ ਦੇ ਕਾਗਜ਼ ਸਹੀ ਪਾਏ ਗਏ।