ਰੇਹੜੀ ਯੂਨੀਅਨ ਦੇ ਕਮਰੇ ਨੂੰ ਲਾਏ ਜਿੰਦਰੇ ਦੇ ਮਾਮਲੇ ਨੂੰ ਲੈ ਕੇ ਕੌਂਸਲ ਤੇ ਜਥੇਬੰਦੀਆਂ ਹਾਇਆਂ ਆਹਮਣੇ-ਸਾਹਮਣੇ - ਭਦੌੜ
ਭਦੌੜ: ਨਗਰ ਕੌਂਸਲ ਵੱਲੋਂ ਰੇਹੜੀ ਯੂਨੀਅਨ ਦੇ ਵੱਲੋਂ ਵਰਤੇ ਜਾ ਰਹੇ ਕਮਰੇ ਨੂੰ ਜਿੰਦਰਾ ਲਗਾਉਣ ਦਾ ਮਾਮਲਾ ਪੂਰੀ ਤਰ੍ਹਾਂ ਨਾਲ ਭੱਖ ਗਿਆ ਹੈ। ਇਸ ਮਾਮਲੇ ਨੂੰ ਲੈ ਕੇ ਰੇਹੜੀ ਯੂਨੀਅਨ ਅਤੇ ਜਨਤਕ ਜਥੇਬੰਦੀਆਂ ਵੱਲੋਂ ਧਰਨੇ ਦਿੱਤੇ ਜਾ ਰਹੇ ਹਨ। ਇਸ ਮਾਮਲੇ ਵਿੱਚ ਕੌਂਸਲ ਦੇ ਈਓ ਅਤੇ ਜਥੇਬੰਦੀਆਂ ਵਿਚਕਾਰ ਤੂੰ-ਤੂੰ-ਮੈਂ-ਮੈਂ ਹੋਣ ਦੀ ਵੀ ਖ਼ਬਰ ਹੈ। ਜਥੇਬੰਦੀਆਂ ਦਾ ਕਹਿਣਾ ਹੈ ਕਿ ਈਓ ਜਾਣਬੁੱਝ ਕੇ ਇਸ ਤਰ੍ਹਾਂ ਕਰ ਰਿਹਾ ਹੈ। ਜਥੇਬੰਦੀਆਂ ਨੇ ਕਿਹਾ ਕਿ ਜੇਕਰ ਜਿੰਦਰਾ ਨਾ ਖੋਲ੍ਹਿਆ ਗਿਆ ਤਾਂ ਉਹ ਜਿੰਦਰਾ ਤੋੜ ਦੇਣਗੇ। ਦੂਜੇ ਪਾਸੇ ਈਓ ਦਾ ਕਹਿਣਾ ਹੈ ਕਿ ਸਭ ਕੁਝ ਜਾਇਜ਼ ਤਰੀਕੇ ਨਾਲ ਕੀਤਾ ਗਿਆ ਹੈ।