ਨਗਰ ਨਿਗਮ ਜਲੰਧਰ ਦੀ ਤਹਿਬਜ਼ਾਰੀ ਟੀਮ ਨੇ ਰੈਨਕ ਬਜ਼ਾਰ ‘ਚ ਕੀਤੀ ਸਖ਼ਤ ਕਾਰਵਾਈ - ਨਗਰ ਨਿਗਮ ਅਧਿਕਾਰੀ
ਜਲੰਧਰ:ਅੱਜ ਜਲੰਧਰ ਦੇ ਰੈਨਕ ਬਜ਼ਾਰ 'ਚ ਨਗਰ ਨਿਗਮ ਕਮਿਸ਼ਨਰ ਤੇ ਸੁਪਰੀਡੈਂਟ ਦੇ ਹੁਕਮਾਂ ਤਹਿਤ ਨਗਰ ਨਿਗਮ ਦੀ ਤਹਿਬਜ਼ਾਰੀ ਟੀਮ ਵੱਲੋਂ ਦੁਕਾਨਦਾਰਾਂ ਖਿਲਾਫ ਸਖ਼ਤ ਕਾਰਵਾਈ ਕੀਤੀ ਗਈ। ਇਸ ਬਾਰੇ ਦੱਸਦੇ ਹੋਏ ਨਗਰ ਨਿਗਮ ਅਧਿਕਾਰੀ ਅੰਕੁਸ਼ ਭੱਟੀ ਨੇ ਦੱਸਿਆ ਕਿ ਕਈ ਦੁਕਾਨਦਾਰ ਤੇ ਰੇਹੜੀ, ਫੜਿਆਂ ਲਾਉਣ ਵਾਲੇ ਸੜਕਾਂ 'ਤੇ ਦੁਕਾਨਾਂ ਲਗਾਉਂਦੇ ਹਨ। ਜਿਸ ਕਾਰਨ ਰਾਹ ਤੰਗ ਹੋ ਜਾਂਦੇ ਹਨ ਤੇ ਇਹ ਸੜਕ ਹਾਦਸਿਆਂ ਦਾ ਵੱਡਾ ਕਾਰਨ ਬਣਦਾ ਹੈ। ਉਨ੍ਹਾਂ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਕਈ ਵਾਰ ਹਿਦਾਇਤਾਂ ਦੇਣ ਦੇ ਬਾਵਜੂਦ ਦੁਕਾਨਦਾਰ ਮਨਮਾਨੀ ਕਰਦੇ ਹਨ। ਇਸ ਲਈ ਨਗਰ ਨਿਗਮ ਟੀਮ ਵੱਲੋਂ ਦੁਕਾਨਾਂ ਦੇ ਬਾਹਰ ਪਿਆ ਸਾਮਾਨ ਜ਼ਬਤ ਕਰ ਲਿਆ ਗਿਆ ਹੈ ਤੇ ਦੁਕਾਨਦਾਰਾਂ ਨੂੰ ਜ਼ੁਰਮਾਨਾ ਵੀ ਕੀਤਾ ਗਿਆ ਹੈ।