20 ਸਾਲ ਪੁਰਾਣੇ ਨਾਜਾਇਜ਼ ਕਬਜ਼ਿਆਂ ਤੇ ਨਗਰ ਨਿਗਮ ਦੀ ਕਾਰਵਾਈ - ਨਿਗਮ ਅਧਿਕਾਰੀ
ਲੁਧਿਆਣਾ: ਸਥਾਨਕ ਰੋਜ਼ ਗਾਰਡਨ ਦੇ ਨਾਲ ਲੱਗਦੀ ਥਾਂ 'ਤੇ ਕੁੱਝ ਲੋਕਾਂ ਨੇ 20-25 ਸਾਲਾਂ ਤੋਂ ਨਜਾਇਜ਼ ਕਬਜ਼ਾ ਕੀਤਾ ਹੋਇਆ ਸੀ ਜਿਸ 'ਤੇ ਪ੍ਰਸ਼ਾਸਨ ਦਾ ਪੀਲਾ ਪੰਜਾ ਚੱਲ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਨਿਗਮ ਅਧਿਕਾਰੀ ਦਾ ਕਹਿਣਾ ਹੈ ਕਿ ਇਨ੍ਹਾਂ ਨੂੰ ਕਾਫੀ ਦਿਨਾਂ ਤੋਂ ਨੋਟਿਸ ਭੇਜੇ ਜਾ ਰਹੇ ਸੀ ਪਰ ਉਨ੍ਹਾਂ ਨੇ ਇਨ੍ਹਾਂ ਨੋਟਿਸਾਂ ਨੂੰ ਅਣਗੌਲਿਆਂ ਕੀਤਾ। ਉਨ੍ਹਾਂ ਨੇ ਕਿਹਾ ਕਿ ਮਜਬੂਰਨ ਉਨ੍ਹਾਂ ਨੂੰ ਇਨ੍ਹਾਂ ਨਜਾਇਜ ਉਸਾਰੀਆਂ ਨੂੰ ਢਹਿ ਢੇਰੀ ਕਰਨਾ ਪਿਆ। ਜ਼ਿਕਰਯੋਗ ਹੈ ਕਿ 70 ਤੋਂ ਵੱਧ ਪਰਿਵਾਰਾਂ ਦੇ ਘਰ ਢੇਰੀ ਹੋ ਗਏ।
Last Updated : Dec 24, 2020, 4:44 PM IST