ਥਾਂਦੇਵਾਲੇ ਦੇ ਆਂਗਨਵਾੜੀ ਸੈਂਟਰ ਤੇ ਸਕੂਲ 'ਚੋਂ ਸਾਮਾਨ ਚੋਰੀ - ਪੁਲਿਸ ਪ੍ਰਸ਼ਾਸਨ ਖਿਲਾਫ ਜੰਮ ਕੇ ਨਾਅਰੇਬਾਜ਼ੀ
ਸ੍ਰੀ ਮੁਕਤਸਰ ਸਾਹਿਬ: ਪਿੰਡ ਥਾਂਦੇਵਾਲੇ ਦੇ ਆਂਗਨਵਾੜੀ ਸੈਂਟਰ ਤੇ ਸਕੂਲ 'ਚ ਚੋਰੀ ਹੋਣ ਨੂੰ ਲੈ ਕੇ ਪਿੰਡ ਵਾਸੀਆਂ ਨੇ ਜ਼ਿਲ੍ਹਾ ਤੇ ਪੁਲਿਸ ਪ੍ਰਸ਼ਾਸਨ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ। ਆਂਗਨਵਾੜੀ ਸੈਂਟਰ ਦੇ ਇੰਚਾਰਜ ਸਤਵਿੰਦਰ ਕੌਰ ਤੇ ਸਕੂਲ ਦੇ ਅਧਿਆਪਕ ਨਵਦੀਪ ਸਿੰਘ ਨੇ ਦੱਸਿਆ ਪਿਛਲੇ 6 ਮਹੀਨਿਆਂ ਵਿੱਚ ਪਿੰਡ 'ਚ ਚੋਰੀਆਂ ਹੋ ਰਹੀਆਂ ਹਨ ਤੇ ਹੁਣ ਤੱਕ 7 ਤੋਂ 8 ਵਾਰ ਚੋਰੀ ਹੋ ਚੁੱਕੀ ਹੈ। ਸਕੂਲ ਸੈਂਟਰ 'ਚ ਪਹਿਲਾਂ ਵੀ ਚੋਰੀ ਹੋਈ ਸੀ। ਹੁਣ ਚੋਰ ਆਂਗਨਵਾੜੀ ਸੈਂਟਰ 60 ਕਿਲੋ ਸੁੱਕਾ ਦੁੱਧ, ਤਿੰਨ ਸਿਲੰਡਰ, 1 ਚੁੱਲਾ ਤਕਰੀਬਨ 30 ਹਜ਼ਾਰ ਰੁਪਏ ਦਾ ਸਾਮਾਨ ਚੋਰੀ ਕਰਕੇ ਲੈ ਗਏ ਹਨ। ਉਨ੍ਹਾਂ ਪੁਲਿਸ ਪ੍ਰਸ਼ਾਸਨ ਨੂੰ ਜਲਦ ਤੋਂ ਜਲਦ ਮੁਲਜ਼ਮਾਂ ਦੀ ਭਾਲ ਕਰ ਕਾਰਵਾਈ ਕਰਨ ਦੀ ਮੰਗ ਕੀਤੀ ਹੈ।