ਮੁਕੇਰੀਆਂ ਮਹਾਪੰਚਾਇਤ ‘ਚ ਹੋਇਆ ਭਾਰੀ ਇਕੱਠ - ਲਖੀਮਪੁਰ ਖੇੜੀ
ਮੁਕੇਰੀਆਂ: ਮੁਕੇਰੀਆਂ (Mukerian) ਵਿਖੇ ਸੋਮਵਾਰ ਨੂੰ ਹੋਈ ਮਹਾਂ ਪੰਚਾਇਤ ਵਿੱਚ ਕਿਸਾਨਾਂ (Kisan Maha Panchayat) ਦਾ ਜਨ ਸੈਲਾਬ ਉਮੜਿਆ। ਇਸ ਮੌਕੇ ਪੁੱਜੇ ਭਾਕਿਯੂ ਰਾਜੇਵਾਲ (BKU Rajewal) ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ (Balbir Singh Rajewal) ਨੇ ਕਿਹਾ ਕਿ ਕਿਸਾਨ ਜਿੱਤ ਦੇ ਬਿਲਕੁਲ ਨੇੜੇ ਹੈ ਤੇ ਕੇਂਦਰ ਸਰਕਾਰ (Center Government) ਕਾਨੂੰਨ ਵਾਪਸ (Farm Law) ਲੈਣ ਲਈ ਮਜਬੂਰ ਹੋ ਜਾਏਗੀ। ਕੁਲਵੰਤ ਸਿੰਘ ਸੰਧੂ, ਬੂਟਾ ਸਿੰਘ ਸਾਦੀ ਪੁਰ,ਜੰਗਵੀਰ ਸਿੰਘ, ਮਨਜੀਤ ਸਿੰਘ ਰਾਏ, ਡਾਕਟਰ ਸਵੈਮਾਨ ਸਿੰਘ ਕੈਲੀਫੋਰਨੀਆ, ਬੀਬੀ ਸੋਨੀਆ ਮਾਨ ਆਦਿ ਨੇ ਵੀ ਮਹਾ ਪੰਚਾਇਤ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਲਖੀਮਪੁਰ ਖੀਰੀ (Lakhmpur Kheri) ਵਿੱਚ ਭਾਜਪਾ ਮੰਤਰੀ ਅਹੁਦੇ ਤੋਂ ਅਸਤੀਫਾ ਨਹੀਂ ਦਿੰਦਾ ਉਨੀ ਦੇਰ ਸੰਘਰਸ਼ ਜਾਰੀ ਰਹੇਗਾ।