ਸਾਂਸਦ ਪਰਨੀਤ ਕੌਰ ਨੇ ਜ਼ਿਲ੍ਹੇ ਨੂੰ ਡਿਸਇਨਫ਼ੈਕਟ ਕਰਨ ਲਈ ਟੈਂਕਰ ਨੂੰ ਦਿੱਤੀ ਹਰੀ ਝੰਡੀ - ਇਲਾਕੇ ਨੂੰ ਡਿਸਇਨਫੈਕਟ ਕਰਨ ਲਈ ਟੈਂਕਰ ਰਵਾਨਾ
ਪਟਿਆਲਾ: ਸਥਾਨਕ ਹਲਕੇ ਤੋਂ ਲੋਕ ਸਭਾ ਮੈਂਬਰ ਪਰਨੀਤ ਕੌਰ ਨੇ ਪਟਿਆਲਾ ਜ਼ਿਲ੍ਹੇ ਨੂੰ ਡਿਸਇਨਫੈਕਟ ਕਰਨ ਲਈ ਆਪਣੀ ਰਿਹਾਇਸ਼ ਨਿਊ ਮੋਤੀ ਬਾਗ਼ ਪੈਲੇਸ ਤੋਂ 20 ਹਜ਼ਾਰ ਲਿਟਰ ਦੀ ਸਮਰੱਥਾ ਵਾਲੇ ਵਿਸ਼ੇਸ਼ ਸਪਰੇਅ ਟੈਂਕਰ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਹ ਟੈਂਕਰ ਰੋਜ਼ਾਨਾ ਜ਼ਿਲ੍ਹੇ ਦੇ 140 ਕਿਲੋਮੀਟਰ ਖੇਤਰ ਨੂੰ ਡਿਸਇਨਫੈਕਟ ਕਰੇਗਾ। ਇਹ ਟੈਂਕਰ ਕਪੂਰਥਲਾ ਤੋਂ ਵਿਧਾਇਕ ਰਾਣਾ ਗੁਰਜੀਤ ਵੱਲੋਂ ਪਟਿਆਲਾ ਜ਼ਿਲ੍ਹੇ ਨੂੰ ਦਿੱਤਾ ਗਿਆ ਹੈ। ਸਾਂਸਦ ਪਰਨੀਤ ਕੌਰ ਦਾ ਕਹਿਣਾ ਹੈ ਕਿ ਇਹ ਟੈਂਕਰ ਫੁੱਟਪਾਥ, ਬੱਸ ਸਟਾਪ ਅਤੇ ਮੰਡੀਆਂ ਨੂੰ ਵੀ ਡਿਸਇਨਫੈਕਟ ਕਰੇਗਾ ਜਿੱਥੇ ਸੀਜ਼ਨ ਦੀ ਖ਼ਰੀਦ ਕੀਤੀ ਜਾ ਰਹੀ ਹੈ।