ਦੇਸ਼ ਦੀਆਂ ਸਾਰੀਆਂ ਔਰਤਾਂ ਦੇ ਜਜ਼ਬੇ ਨੂੰ ਸਲਾਮ: ਐਮਪੀ ਪਰਨੀਤ ਕੌਰ - MP Parneet kaur
ਪਟਿਆਲਾ: ਸੰਸਦ ਮੈਂਬਰ ਪਰਨੀਤ ਕੌਰ ਨੇ ਕੌਮਾਂਤਰੀ ਮਾਂ ਦਿਹਾੜੇ 'ਤੇ ਦੇਸ਼ ਦੀਆਂ ਸਾਰੀਆਂ ਮਾਵਾਂ ਨੂੰ ਵਧਾਈਆਂ ਦਿੰਦਿਆਂ ਉਨ੍ਹਾਂ ਦੀ ਲੰਮੀ ਉਮਰ ਦੀ ਅਰਦਾਸ ਕੀਤੀ ਹੈ। ਮੈਂਬਰ ਪਰਨੀਤ ਕੌਰ ਨੇ ਕੋਰੋਨਾ ਮਹਾਂਮਾਰੀ ਦੌਰਾਨ ਫਰੰਟ ਲਈਨ ਤੇ ਕੰਮ ਕਰ ਰਹੀਆਂ ਸਾਰੀਆਂ ਮਾਵਾਂ ਨੂੰ ਧੰਨਵਾਦ ਕੀਤਾ ਹੈ ਅਤੇ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਉਹ ਯੋਧੇ ਹਨ ਜੋ ਆਪਣੇ ਘਰ ਨੂੰ ਪਿੱਛੇ ਛੱਡ ਮਨੁੱਖਤਾ ਦੀ ਭਲਾਈ ਅਤੇ ਰੱਖਿਆ ਲਈ ਡਟੇ ਹੋਏ ਹਨ। ਉਨ੍ਹਾਂ ਡਾਕਟਰ, ਪੁਲਿਸ, ਨਰਸਾਂ ਅਤੇ ਸਫ਼ਾਈ ਕਰਮੀਆਂ ਦਾ ਦਿਲ ਤੋਂ ਧੰਨਵਾਦ ਕਰਦਿਆਂ ਕਿਹਾ ਕਿ ਉਹ ਤੁਹਾਡੀ ਬੇਮਿਸਾਲ ਭਾਵਨਾ, ਖੁੱਲ੍ਹੇ ਦਿਲ ਅਤੇ ਬੰਮਿਸਾਲ ਜੋਸ਼ ਨੂੰ ਸਲਾਮ ਕਰਦੀ ਹੈ।