ਵਿਦੇਸ਼ੀ ਪੰਜਾਬੀ ਜਿੱਥੇ ਹਨ ਉਥੇ ਹੀ ਸੁਰੱਖਿਅਤ ਰਹਿਣ: ਪਰਨੀਤ ਕੌਰ - ਪ੍ਰਨੀਤ ਕੌਰ
ਪਟਿਆਲਾ ਤੋਂ ਸਾਂਸਦ ਪਰਨੀਤ ਕੌਰ ਨੇ ਵਿਦੇਸ਼ਾਂ ਵਿੱਚ ਪੜ੍ਹਨ ਗਏ ਪੰਜਾਬੀ ਨੌਜਵਾਨਾਂ ਨੂੰ ਕੀਤੀ ਅਪੀਲ ਕਿ ਕੋਰੋਨਾ ਵਾਇਰਸ ਤੋਂ ਬਚਣ ਲਈ ਜਿੱਥੇ ਹਨ ਉੱਥੇ ਹੀ ਰਹਿ ਕੇ ਸੁਰੱਖਿਅਤ ਰਹੋ। ਉਨ੍ਹਾਂ ਕਿਹਾ ਕਿ ਪੂਰੀ ਦੁਨੀਆ ਇਸ ਵਾਇਰਸ ਨਾਲ ਲੜ ਰਹੀ ਹੈ ਤੇ ਇਸ ਸਮੇਂ ਸਫ਼ਰ ਕਰਨਾ ਸੁਰੱਖਿਅਤ ਨਹੀਂ ਹੈ। ਇਸ ਲਈ ਉਨ੍ਹਾਂ ਨੇ ਸਾਰਿਆਂ ਨੂੰ ਉਥੇ ਹੀ ਰਹਿਣ ਦੀ ਅਪੀਲ ਕੀਤੀ ਜਿੱਥੇ ਉਹ ਰਹਿ ਰਹੇ ਹਨ।