ਐਮਪੀ ਮੁਹੰਮਦ ਸਦੀਕ ਨੇ ਕੋਰੋਨਾ ਦੇ ਮਰੀਜ਼ਾਂ ਦੀ ਸੁਵਿਧਾ ਲਈ ਬਾਬਾ ਫ਼ਰੀਦ ਯੂਨੀਵਰਸਿਟੀ ਨੂੰ ਭੇਟ ਕੀਤੀ ਐਂਬੂਲੈਂਸ - ਕੋਰੋਨਾ ਵਾਇਰਸ
ਫ਼ਰੀਦਕੋਟ: ਕੋਰੋਨਾ ਵਾਇਰਸ ਦੇ ਮੱਦੇਨਜ਼ਰ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲੋਕਾਂ ਦੀ ਹਰ ਸੰਭਵ ਮਦਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸੇ ਕੜੀ 'ਚ ਫ਼ਰੀਦਕੋਟ ਤੋਂ ਐਮਪੀ ਮੁਹੰਮਦ ਸਦੀਕ ਨੇ ਐਮਪੀ ਲੈਂਡ ਫੰਡ ਵਿੱਚੋਂ ਬਾਬਾ ਫਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਫ਼ਰੀਦਕੋਟ ਨੂੰ 17.19 ਲੱਖ ਦੀ ਲਾਗਤ ਵਾਲੀ ਅਤਿ ਆਧੁਨਿਕ ਸਿਹਤ ਸਹੂਲਤਾਂ ਨਾਲ ਲੈਸ ਐਬੂਲੈਂਸ ਭੇਟ ਕੀਤੀ ਹੈ। ਮੁਹੰਮਦ ਸਦੀਕ ਨੇ ਇਹ ਐਂਬੂਲੈਂਸ ਬਾਬਾ ਫਰੀਦ ਯੂਨੀਵਰਸਟੀ ਆਫ ਹੈਲਥ ਸ਼ਾਇੰਸਿਜ ਦੇ ਉਪ-ਕੁਲਪਤੀ ਪ੍ਰੋ.ਡਾ ਰਾਜ ਬਹਾਦਰ ਦੀ ਹਾਜ਼ਰੀ ਵਿੱਚ ਲੁਧਿਆਣਾ ਤੋਂ ਫਰੀਦਕੋਟ ਲਈ ਰਵਾਨਾ ਕੀਤੀ।