ਰਾਏਕੋਟ 'ਚ ਜਿੱਤ ਉਪਰੰਤ ਸਾਂਸਦ ਡਾ. ਅਮਰ ਸਿੰਘ ਤੇ ਉਮੀਦਵਾਰਾਂ ਨੇ ਕੀਤਾ ਧੰਨਵਾਦੀ ਦੌਰਾ - ਰਾਏਕੋਟ ਸ਼ਹਿਰ ਦਾ ਵਿਕਾਸ
ਲੁਧਿਆਣਾ: ਰਾਏਕੋਟ ਨਗਰ ਕੌਂਸਲ ਚੋਣਾਂ 'ਚ ਜਿੱਤ ਹਾਸਲ ਕਰਨ ਮਗਰੋਂ ਕਾਂਗਰਸ ਪਾਰਟੀ ਤੋਂ ਸਾਂਸਦ ਡਾ. ਅਮਰ ਸਿੰਘ ਤੇ ਹਲਕਾ ਇੰਚਾਰਜ ਕਾਮਿਲ ਬੋਪਾਰਾਏ ਵੱਲੋਂ ਜੇਤੂ ਉਮੀਦਵਾਰਾਂ ਸਣੇ ਸ਼ਹਿਰ 'ਚ ਧੰਨਵਾਦੀ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਸ਼ਹਿਰ ਦੀ ਪ੍ਰਮੁੱਖ ਥਾਵਾਂ ਤੋਂ ਹੁੰਦੇ ਹੋਏ ਵੱਖ-ਵੱਖ ਮੁਹੱਲਿਆਂ 'ਚ ਜਾ ਕੇ ਲੋਕਾਂ ਦਾ ਧੰਨਵਾਦ ਕੀਤਾ। ਮੀਡੀਆ ਨਾਲ ਰੁਬਰੂ ਹੁੰਦਿਆਂ ਕਾਂਗਰਸੀ ਆਗੂਆਂ ਨੇ ਆਖਿਆ ਕਿ ਜਿਸ ਤਰੀਕੇ ਨਾਲ ਰਾਏਕੋਟ ਸ਼ਹਿਰ ਦੇ ਵੋਟਰਾਂ ਨੇ ਉਨ੍ਹਾਂ ਨੂੰ ਇਤਿਹਾਸਕ ਜਿੱਤ ਦਿੱਤੀ ਹੈ, ਉਸੇ ਤਰ੍ਹਾਂ ਉਹ ਵੀ ਰਾਏਕੋਟ ਸ਼ਹਿਰ ਦਾ ਇਤਿਹਾਸਕ ਵਿਕਾਸ ਕਰਵਾਉਣਗੇ। ਨਵੇਂ ਨਿਯੁਕਤ ਕੌਂਸਲਰਾਂ ਵੱਲੋਂ ਜਿਸ ਤਰ੍ਹਾਂ ਦੇ ਕੰਮਾਂ ਲਈ ਫੰਡਾਂ ਦੀ ਮੰਗ ਕੀਤੀ ਜਾਵੇਗੀ, ਉਹ ਵੀ ਪਹਿਲ ਦੇ ਆਧਾਰ 'ਤੇ ਮੁਹੱਈਆ ਕਰਵਾਏ ਜਾਣਗੇ।