ਚਲਦੀ ਕਾਰ ਨੂੰ ਲੱਗੀ ਅੱਗ, ਜਾਨੀ ਨੁਕਸਾਨ ਤੋਂ ਬਚਾਅ
ਤਰਨਤਾਰਨ: ਬੀਤੀ ਦੇਰ ਰਾਤ ਹੌਡਾ ਕਾਰ 'ਚ ਅੱਗ ਲਗਣ ਦੀ ਖ਼ਬਰ ਸਾਹਮਣੇ ਆਈ ਹੈ। ਕਾਰ ਸਵਾਰ ਨੇ ਦੱਸਿਆ ਕਿ ਉਹ ਪੰਜਾਬ ਪੁਲਿਸ 'ਚ ਤਾਇਨਾਤ ਹਨ ਤੇ ਉਹ ਡਿਊਟੀ ਦੇ ਸਬੰਧ 'ਚ ਚੰਡੀਗੜ੍ਹ ਖਰੜ ਗਏ ਹੋਏ ਸੀ ਤੇ ਰਾਤ ਨੂੰ ਉਹ ਵਾਪਸ ਆ ਰਹੇ ਸੀ ਅਚਾਨਕ ਚਲਦੀ ਕਾਰ(ਹੌਡਾ ਪੀ.ਬੀ 46X 4292) ਦੀਆਂ ਲਾਈਟਾਂ ਬੰਦ ਹੋ ਗਈਆਂ ਤੇ ਕਾਰ ਦਾ ਬੋਨਟ ਖੋਲ੍ਹ ਕੇ ਦੇਖਿਆ ਤਾਂ ਕਾਰ ਦੇ ਇੰਜਨ 'ਚ ਅੱਗ ਲਗੀ ਹੋਈ ਸੀ। ਜਦੋਂ ਕਾਰ ਚੋਂ ਪਾਣੀ ਦੀ ਬੋਤਲ ਕੱਢੀ ਤਾਂ ਅਚਾਨਕ ਹੀ ਕਾਰ ਦਾ ਧਮਾਕਾ ਹੋ ਗਿਆ। ਉਨ੍ਹਾਂ ਕਿਹਾ ਕਿ ਉਹ ਕਾਰ ਇਕੱਲੇ ਨਹੀਂ ਸੀ ਉਨ੍ਹਾਂ ਨਾਲ ਉਨ੍ਹਾਂ ਦੇ ਸਾਥੀ ਵੀ ਸਨ ਪਰ ਸਭ ਦਾ ਬਚਾ ਹੋ ਗਿਆ। ਕਿਸੇ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ।