ਮੋਗਾ 'ਚ ਚੱਲਦੀ ਕਾਰ ਨੂੰ ਲੱਗੀ ਅੱਗ, ਜਾਨੀ ਨੁਕਸਾਨ ਤੋਂ ਬਚਾਅ - Moga accident news in punjabi
ਮੋਗਾ ਜ਼ਿਲ੍ਹੇ ਦੇ ਪਿੰਡ ਲੁਹਾਰਾ 'ਚ ਇੱਕ ਚਲਦੀ ਕਾਰ ਨੂੰ ਅੱਗ ਲੱਗ ਗਈ। ਜਾਣਕਾਰੀ ਮੁਤਾਬਕ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਪਰਿਵਾਰ ਡਰਾਈਵਰ ਸਮੇਤ ਆਪਣੀ ਇੰਡੀਗੋ ਕਾਰ ਵਿੱਚ ਲੜਕੀ ਨੂੰ ਲੋਹੜੀ ਦੇਣ ਜਾ ਰਿਹਾ ਸੀ। ਇਸ ਦੌਰਾਨ ਅਚਾਨਕ ਕਾਰ ਨੂੰ ਅੱਗ ਲੱਗ ਗਈ, ਪਰਿਵਾਰ ਨੇ ਮੁਸਤੈਦੀ ਦਿਖਾਉਂਦੇ ਹੋਏ ਕਾਰ ਵਿੱਚੋਂ ਬਾਹਰ ਨਿਕਲ ਕੇ ਆਪਣੀ ਜਾਨ ਬਚਾ ਲਈ। ਕਾਰ ਵਿੱਚ ਡਰਾਈਵਰ ਸਮੇਤ ਕੁੱਲ 6 ਜਣੇ ਸਵਾਰ ਸਨ। ਹਾਦਸੇ 'ਚ ਜਾਨੀ ਨੁਕਸਾਨ ਤੋਂ ਤਾਂ ਬਚਾ ਰਿਹਾ ਪਰ ਸਾਰਾ ਸਮਾਨ ਅਤੇ ਕਾਰ ਸੜ ਕੇ ਸੁਆਹ ਹੋ ਗਈ। ਕਾਰ ਸਵਾਰ ਪਰਿਵਾਰ ਦੇ ਮੁਖੀ ਨੇ ਦੱਸਿਆ ਕਿ ਉਹ ਆਪਣੀ ਲੜਕੀ ਨੂੰ ਲੋਹੜੀ ਦੇਣ ਬਰਨਾਲਾ ਜਾ ਰਹੇ ਸਨ। ਲੁਹਾਰਾ ਵਿਖੇ ਆ ਕੇ ਉਨ੍ਹਾਂ ਦੀ ਕਾਰ ਨੂੰ ਅਚਾਨਕ ਅੱਗ ਲੱਗ ਗਈ, ਜਿਸ ਕਾਰਨ ਉਨ੍ਹਾਂ ਨੇ ਕਾਰ ਵਿੱਚੋਂ ਬਾਹਰ ਨਿਕਲ ਕੇ ਆਪਣੀ ਜਾਨ ਬਚਾਈ। ਜਦ ਕਿ ਕਾਰ ਵਿੱਚ ਪਿਆ ਸਾਰਾ ਸਾਮਾਨ ਅਤੇ ਕਾਰ ਸੜ ਕੇ ਸੁਆਹ ਹੋ ਗਿਆ।