ਲੁਟੇਰਿਆਂ ਨੇ ਮਹਿਲਾ ਅਧਿਆਪਕ ਨੂੰ ਬਣਾਇਆ ਨਿਸ਼ਾਨਾ, CCTV ਆਈ ਸਾਹਮਣੇ - female teacher
ਨਵਾਂਸ਼ਹਿਰ: ਸੂਬੇ ਦੇ ਵਿੱਚ ਲੁੱਟ-ਖੋਹ ਦੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਨਵਾਂਸ਼ਹਿਰ ‘ਚ ਦੋ ਮੋਟਰਸਾਇਕਲ ਲੁਟੇਰਿਆਂ ਨੇ ਇੱਕ ਅਧਿਆਪਕਾ ਨੂੰ ਆਪਣੀ ਲੁੱਟ ਦਾ ਸ਼ਿਕਾਰ ਬਣਾਇਆ ਹੈ। ਲੁਟੇਰੇ ਅਧਿਆਪਕਾਂ ਤੋਂ ਉਸਦਾ ਪਰਸ ਖੋਹ ਮੌਕੇ ਤੋਂ ਫਰਾਰ ਹੋ ਗਏ। ਇਸ ਘਟਨਾ ਦੀ ਸੂਚਨਾ ਪੀੜਤ ਵੱਲੋਂ ਪੁਲਿਸ ਨੂੰ ਦਿੱਤੀ ਗਈ। ਇਸ ਮਾਮਲੇ ਦੇ ਵਿੱਚ ਪੁਲਿਸ ਨੇ ਕਾਰਵਾਈ ਕਰਦੇ ਹੋਏ ਦੋਵੇਂ ਲੁਟੇਰਿਆਂ ਨੂੰ ਕੁਝ ਹੀ ਘੰਟਿਆਂ ਦੇ ਵਿੱਚ ਕਾਬੂ ਕਰਨ ਦਾ ਦਾਅਵਾ ਕੀਤਾ ਹੈ। ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਨ੍ਹਾਂ ਵਿੱਚੋਂ ਕਾਬੂ ਕੀਤੇ ਗਏ ਇੱਕ ਮੁਲਜ਼ਮ ‘ਤੇ ਪਹਿਲਾਂ ਵੀ ਕਈ ਮੁਕੱਦਮੇ ਦਰਜ ਹਨ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮਾਂ ਦਾ ਰਿਮਾਂਡ ਹਾਸਿਲ ਕਰ ਲਿਆ ਹੈ ਅਤੇ ਅਗਲੇਰੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ।