ਲੁਧਿਆਣਾ ਤੋਂ ਦਿੱਲੀ ਰਵਾਨਾ ਹੋਏ ਮੋਟਰ ਸਾਈਕਲ ਰਾਈਡਰ, ਕੇਂਦਰ ਵਿਰੁੱਧ ਕੱਢਣਗੇ ਰੋਸ ਰੈਲੀ - ਮੋਟਰਸਾਈਕਲ ਰਾਈਡਰ
ਲੁਧਿਆਣਾ: ਦਿੱਲੀ ਕਿਸਾਨ ਅੰਦੋਲਨ 'ਚ ਸ਼ਾਮਲ ਹੋਣ ਲਈ ਪੂਰੇ ਉੱਤਰੀ ਭਾਰਤ ਦੇ ਵੱਖ-ਵੱਖ ਸੂਬਿਆਂ ਦੇ ਮੋਟਰ ਸਾਈਕਲ ਰਾਈਡਰਜ਼ ਵੱਲੋਂ ਦਿੱਲੀ ਵੱਲ ਕੂਚ ਕੀਤਾ ਗਿਆ। ਇਸ ਮੌਕੇ ਖੰਨਾ ਵਿਖੇ ਉਨ੍ਹਾਂ ਦਾ ਭਰਵਾਂ ਸੁਆਗਤ ਕੀਤਾ ਗਿਆ। ਸਮਾਜ ਸੇਵਕ ਪੁਸ਼ਕਰ ਰਾਜ ਸਿੰਘ ਰੂਪਰਾਏ ਨੇ ਕਿਹਾ ਕਿ ਉਹ ਬਹੁਤ ਖੁਸ਼ਕਿਸਮਤ ਹਨ ਕਿ ਉਨ੍ਹਾਂ ਨੂੰ ਕਿਸਾਨਾਂ ਨੂੰ ਸਮਰਥਨ ਦੇਣ ਜਾ ਰਹੇ ਮੋਟਰ ਸਾਈਕਲ ਸਵਾਰਾਂ ਦੀ ਸੇਵਾ ਕਰਨ ਦਾ ਮੌਕਾ ਮਿਲਿਆ। ਤਰਨ ਤਾਰਨ ਤੋਂ ਦਿੱਲੀ ਜਾ ਰਹੇ ਹਰਦੀਪ ਸਿੰਘ ਨੇ ਦੱਸਿਆ ਕਿ ਪੰਜਾਬ, ਹਰਿਆਣਾ, ਜੰਮੂ ਕਸ਼ਮੀਰ, ਉਤਰਾਂਖੰਡ, ਹਿਮਾਚਲ ਪ੍ਰਦੇਸ਼, ਉਤਰ ਪ੍ਰਦੇਸ਼ ਤੇ ਦਿੱਲੀ ਦੇ ਮੋਟਰ ਸਾਈਕਲ ਰਾਈਡਰਜ਼ ਭਲਕੇ ਕਰਨਾਲ ਤੋਂ ਦਿੱਲੀ ਤੇ ਸਿੰਘੂ ਬਾਰਡਰ ਤੱਕ ਰੋਸ ਰੈਲੀ ਕੱਢਣਗੇ।