ਕੀਰਤਪੁਰ ਸਾਹਿਬ ਤੋਂ ਕਿਸਾਨਾਂ ਦੇ ਹੱਕ ’ਚ ਕੱਢੀ ਗਈ ਮੋਟਰਸਾਈਕਲ ਰੈਲੀ - ਕਿਸਾਨਾਂ ਦੇ ਹੱਕ ’ਚ ਕੱਢੀ ਗਈ
ਰੂਪਨਗਰ: ਕਿਰਤੀ ਕਿਸਾਨ ਮੋਰਚਾ ਜ਼ਿਲ੍ਹਾ ਰੂਪਨਗਰ ਵੱਲੋਂ ਮੋਟਰਸਾਈਕਲ ਰੈਲੀ ਕੱਢੀ ਗਈ। ਇਹ ਰੈਲੀ ਗੁਰਦੁਆਰਾ ਘਾਟ ਸਾਹਿਬ ਸਰਾਂ ਪੱਤਣ ਤੋਂ ਸ਼ੁਰੂ ਹੋਈ ਜੋ ਕੀਰਤਪੁਰ ਸਾਹਿਬ ਆਨੰਦਪੁਰ ਸਾਹਿਬ ਤੋਂ ਹੁੰਦੀ ਹੋਈ ਵਾਪਸ ਗੁਰਦੁਆਰਾ ਘਾਟ ਸਾਹਿਬ ਵਿਖੇ ਪਰਤ ’ਤੇ ਸਮਾਪਤ ਹੋਈ। ਇਸ ਮੌਕੇ ਬੁੱਢਾ ਦਲ ਦੇ ਮੈਂਬਰ ਲਾਡੀ ਬਾਬਾ ਨੇ ਕਿਹਾ ਕਿ ਇਹ ਰੈਲੀ ਦਾ ਮੁੱਖ ਮਕਸਦ ਨਗਰ ਪੰਚਾਇਤ ਨਗਰ ਕੌਂਸਲ ਚੋਣਾਂ ਵਿੱਚ ਬੀਜੇਪੀ ਦੇ ਲੜ ਰਹੇ ਉਮੀਦਵਾਰਾਂ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨਾ ਹੈ ਕਿਉਂਕਿ ਜਿਹੜਾ ਵੀ ਬੰਦਾ ਬੀਜੇਪੀ ਦੇ ਉਮੀਦਵਾਰ ਨੂੰ ਵੋਟ ਪਾਏਗਾ ਉਹ ਕਿਸਾਨਾਂ ਦੇ ਨਾਲ ਨਾਲ ਅੰਨ ਦੇਣ ਵਾਲੀ ਧਰਤੀ ਮਾਂ ਦਾ ਵੀ ਗ਼ਦਾਰ ਹੋਵੇਗਾ।