ਔਡ-ਈਵਨ ਨਿਯਮ ਖ਼ਤਮ ਕਰਨ ਲਈ ਮੋਟਰ ਮਾਰਕੀਟ ਐਸੋਸੀਏਸ਼ਨ ਨੇ ਦਿੱਤਾ ਮੰਗ ਪੱਤਰ - Motor Market Association demands demolishing of odd even rule
ਚੰਡੀਗੜ੍ਹ: ਲੌਕਡਾਊਨ ਦੇ ਚਲਦੇ ਜਿੱਥੇ ਸਰਕਾਰ ਵੱਲੋਂ ਦੁਕਾਨਾ ਖੋਲਣ ਦੀ ਰਾਹਤ ਦਿੱਤੀ ਗਈ ਹੈ। ਉੱਥੇ ਹੀ ਬਾਜ਼ਾਰਾਂ ਦੇ ਵਿੱਚ ਔਡ-ਈਵਨ ਦਾ ਵੀ ਨਿਯਮ ਲਾਗੂ ਕੀਤਾ ਗਿਆ ਹੈ। ਇਸ ਫ਼ੈਸਲੇ ਦੇ 'ਚ ਮੋਟਰ ਮਾਰਕੀਟ ਵੀ ਸ਼ਾਮਲ ਹੈ, ਜਿੱਥੇ ਔਡ-ਈਵਨ ਨਿਯਮ ਲਾਗੂ ਹੈ। ਇਸੇ ਨਿਯਮ ਦੇ ਵਿਰੋਧ ਵਿੱਚ ਮਾਰਕੀਟ ਐਸੋਸੀਏਸ਼ਨ ਨੇ ਚੰਡੀਗੜ੍ਹ ਪ੍ਰਸ਼ਾਸਨ ਦੇ ਸਲਾਹਕਾਰ ਮਨੋਜ ਫ਼ਰੀਦਾ ਨੂੰ ਮੰਗ ਪੱਤਰ ਸੌਂਪਿਆ ਹੈ, ਜਿਸ 'ਚ ਦੁਕਾਨਾਂ ਨੂੰ ਰੋਜ਼ਾਨਾ ਖੋਲ੍ਹਣ ਦੀ ਮੰਗ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਜਿਵੇਂ ਕੱਪੜਾ ਮਾਰਕੀਟ ਤੇ ਹੋਰ ਮਾਰਕੀਟਾਂ ਨੂੰ ਪੂਰੀ ਆਜ਼ਾਦੀ ਦਿੱਤੀ ਗਈ ਹੈ, ਉਵੇਂ ਹੀ ਮੋਟਰ ਮਾਰਕੀਟ ਨੂੰ ਵੀ ਔਡ-ਈਵਨ ਦੇ ਨਿਯਮ ਵਿੱਚੋਂ ਕੱਢ ਦਿੱਤਾ ਜਾਵੇ।