ਅੰਮ੍ਰਿਤਸਰ ਦੇ ਲੋਹਗੜ੍ਹ 'ਚ ਅੰਗੀਠੀ ਦੇ ਧੂੰਏਂ ਕਾਰਨ ਦਮ ਘੁੱਟਣ ਨਾਲ ਮਾਂ-ਬੇਟੇ ਦੀ ਮੌਤ - ਠੰਢ ਦਾ ਕਹਿਰ
ਅੰਮ੍ਰਿਤਸਰ:ਉੱਤਰੀ ਭਾਰਤ 'ਚ ਠੰਢ ਦਾ ਕਹਿਰ ਜਾਰੀ ਹੈ। ਅਜਿਹੇ 'ਚ ਠੰਢ ਤੋਂ ਬਚਾਅ ਲਈ ਲੋਕ ਘਰਾਂ 'ਚ ਅੰਗੀਠੀ ਜਾਂ ਲਕੜੀਆਂ ਬਾਲਦੇ ਹਨ ,ਪਰ ਇਸ ਦਾ ਧੂੰਆਂ ਸਿਹਤ ਲਈ ਹਾਨੀਕਾਰਕ ਹੈ।ਅਜਿਹਾ ਹੀ ਮਾਮਲਾ ਅੰਮ੍ਰਿਤਸਰ ਦੇ ਲੌਹਗੜ੍ਹ ਵਿਖੇ ਖੁਹ ਕੋਡੀਆਂ ਇਲਾਕੇ 'ਚ ਸਾਹਮਣੇ ਆਇਆ। ਇਥੇ ਅੰਗੀਠੀ ਦੇ ਧੂੰਏਂ ਕਾਰਨ ਦਮ ਘੁੱਟਣ ਨਾਲ ਇੱਕ ਮਾਂ ਬੇਟੇ ਦੀ ਮੌਤ ਹੋ ਗਈ। ਇਸ ਮਾਮਲੇ ਦੀ ਜਾਂਚ ਕਰ ਰਹੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਸਵੇਰੇ ਇਲਾਕਾ ਵਾਸੀਆਂ ਵੱਲੋਂ ਇੱਕ ਮਜ਼ਦੂਰ ਦੇ ਪਰਿਵਾਰ 'ਚ ਮੌਤ ਹੋਣ ਬਾਰੇ ਸੂਚਨਾ ਮਿਲੀ। ਉਨ੍ਹਾਂ ਦੱਸਿਆ ਕਿ ਪੀੜਤ ਅਫ਼ਜਲ ਆਪਣੀ ਪਤਨੀ ਤੇ ਪੁੱਤਰ ਨਾਲ ਇਥੇ ਰਹਿੰਦਾ ਸੀ। ਦੇਰ ਰਾਤ ਠੰਢ ਵੱਧ ਹੋਣ ਕਰਨ ਦੇ ਚਲਦੇ ਉਹ ਆਪਣੇ ਘਰ 'ਚ ਅੰਗੀਠੀ ਬਾਲ ਕੇ ਸੌਂ ਗਏ। ਧੂੰਏਂ ਕਾਰਨ ਦਮ ਘੁੱਟਣ ਕਾਰਨ ਉਸ ਦੀ ਪਤਨੀ ਤੇ ਪੁੱਤਰ ਦੀ ਮੌਤ ਹੋ ਗਈ ਜਦੋਂ ਕਿ ਗੰਭੀਰ ਹਾਲਤ ਹੋਣ ਦੇ ਚਲਦੇ ਅਫ਼ਜਲ ਨੂੰ ਜ਼ੇਰੇ ਇਲਾਜ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਪੁਲਿਸ ਵੱਲੋਂ ਮ੍ਰਿਤਕਾਂ ਦੀ ਲਾਸ਼ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ ਗਈ ਹੈ ਤੇ ਮਾਮਲੇ ਦੀ ਜਾਂਚ ਜਾਰੀ ਹੈ।