ਮਾਂ-ਪੁੱਤ ਦਾ ਇਕੱਠਿਆਂ ਦਾ ਸਸਕਾਰ, ਦੁਖੀ ਪਿਤਾ ਦੀ ਸੁਣੋ ਪੁਕਾਰ - ਮਾਂ-ਪੁੱਤ ਦਾ ਇਕੱਠਿਆਂ ਦਾ ਸਸਕਾਰ
ਹੁਸ਼ਿਆਰਪੁਰ: ਮਾਹਿਲਪੁਰ ਲਾਗਲੇ ਪਿੰਡ ਲੰਗੇਰੀ ਦੇ ਅਪ੍ਰੈਲ ਮਹੀਨੇ ਰੋਜ਼ੀ ਰੋਟੀ ਲਈ ਰੋਮਾਨੀਆ ਗਏ ਇਕ ਪੈਂਤੀ ਸਾਲਾ ਨੌਜਵਾਨ ਦੀ ਉੱਥੇ ਹੀ ਭੇਦਭਰੀ ਹਾਲਤ ਵਿੱਚ ਮੌਤ ਹੋ ਗਈ ਸੀ। ਨੌਜਵਾਨ ਦੀ ਮੌਤ ਹੋਣ ਤੋਂ ਬਾਅਦ ਉਸਦਾ ਪਰਿਵਾਰ ਮ੍ਰਿਤਕ ਦੀ ਲਾਸ਼ ਭਾਰਤ ਮੰਗਵਾਉਣ ਦੇ ਲਈ ਜੱਦੋ ਜਹਿਦ ਕਰ ਰਿਹਾ ਸੀ। ਨੌਜਵਾਨ ਦੀ ਲਾਸ਼ ਉਡੀਕਦੇ ਪਰਿਵਾਰ ਨਾਲ ਉਸ ਸਮੇਂ ਦੁੱਖਾਂ ਦਾ ਪਹਾੜ ਡਿੱਗ ਗਿਆ ਜਦੋਂ ਪੁੱਤ ਦੀ ਲਾਸ਼ ਦੀ ਉਡੀਕ ਕਰਦੀ ਮਾਂ ਦੀ ਵੀ ਮੌਤ ਹੋ ਗਈ। ਬਜ਼ੁਰਗ ਪਿਤਾ ਨੇ ਈਟੀਵੀ ਭਾਰਤ ਨਾਲ ਆਪਣਾ ਦੁੱਖ ਸਾਂਝਾ ਕੀਤਾ ਤੇ ਸਰਕਾਰ ਕੋਲੋਂ ਮਦਦ ਦੀ ਅਪੀਲ ਕੀਤੀ ਹੈ।