ਕੋਰੋਨਾ ਦਾ ਕਹਿਰ ਜਾਰੀ, ਫ਼ਤਿਹਗੜ੍ਹ ਸਾਹਿਬ 'ਚ ਆਏ ਨਵੇਂ ਮਾਮਲੇ - coronavirus in punjab
ਸ੍ਰੀ ਫ਼ਤਿਹਗੜ੍ਹ ਸਾਹਿਬ: ਜ਼ਿਲ੍ਹੇ 'ਚ ਕੋਰੋਨਾ ਪੌਜ਼ੀਟਿਵ ਮਰੀਜ਼ਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਹਾਲ ਹੀ ਵਿੱਚ ਜ਼ਿਲ੍ਹੇ 'ਚ ਕੁੱਲ 20 ਨਵੇਂ ਕੋਰੋਨਾ ਪੌਜ਼ੀਟਿਵ ਮਾਮਲੇ ਸਾਹਮਣੇ ਆਏ ਹਨ। ਜਾਣਕਾਰੀ ਮੁਤਾਬਕ ਖਮਾਣੋਂ ਦੇ ਸਿਵਲ ਹਸਪਤਾਲ 'ਚ ਕੰਮ ਕਰ ਰਹੀ ਇੱਕ ਮਹਿਲਾ ਡਾਕਟਰ, 4 ਖੰਟ ਮਾਨਪੁਰ , 2 ਸੰਘੋਲ , 1 ਦੌਲਤਪੁਰ , 1 ਚੁੰਨੀ ਮਾਜਰਾ , 1 ਖੇੜੀ ਭਾਈ ਕੀ , 1 ਪਮੌਰ ਅਤੇ 1 ਪਨੇਚਾ ਦੇ ਪੌਜ਼ੀਟਿਵ ਮਰੀਜ਼ ਸਾਹਮਣੇ ਆਏ ਹਨ।