ਪੰਜਾਬ

punjab

ETV Bharat / videos

ਜਲੰਧਰ: ਬਾਂਦਰ ਨੇ ਪੁਲਿਸ ਨੂੰ ਪਾਈਆਂ ਭਾਜੜਾ - ਜਲੰਧਰ ਦੀ ਰਾਮਾ ਮੰਡੀ

By

Published : Jul 12, 2020, 5:26 PM IST

ਜਲੰਧਰ: ਜਲੰਧਰ ਦੇ ਰਾਮਾ ਮੰਡੀ ਵਿੱਚ ਤੈਨਾਤ ਪੁਲਿਸ ਨੂੰ ਬਾਂਦਰ ਲਗਾਤਾਰ ਪ੍ਰੇਸ਼ਾਨ ਕਰ ਰਿਹਾ ਹੈ। ਬੇ-ਖੌਫ਼ ਹੋਏ ਇਸ ਬੇਜ਼ੁਬਾਨ ਜਾਨਵਰ ਅਤੇ ਪੁਲਿਸ ਮੁਲਾਜ਼ਮਾਂ ਦਾ ਤਮਾਸ਼ਾ ਦੇਖ ਲੋਕ ਹੱਸਣ ਲਈ ਮਜਬੂਰ ਹੋ ਗਏ। ਕਦੇ ਬਾਂਦਰ ਕੁਰਸੀ ਉੱਤੇ ਬੈਠ ਚਲਾਨ ਵਾਲੀ ਬੁੱਕ ਦਾ ਹਿਸਾਬ-ਕਿਤਾਬ ਚੈੱਕ ਕਰਦਾ ਹੈ ਤੇ ਕਦੇ ਸਾਰੇ ਸਮਾਨ ਨੂੰ ਇੱਧਰ-ਉਧਰ ਸੁੱਟ ਦਿੰਦਾ ਹੈ। ਦਰਅਸਲ ਪੁਲਿਸ ਕਰਮਚਾਰੀ ਆਪਣੇ ਡਿਊਟੀ ਨਿਭਾ ਰਹੇ ਸੀ ਉਸ ਦੌਰਾਨ ਅਚਾਨਕ ਇੱਕ ਬਾਂਦਰ ਆ ਗਿਆ 'ਤੇ ਉਸ ਨੇ ਹੜਕੰਪ ਮਚਾਉਣਾ ਸ਼ੁਰੂ ਕਰ ਦਿੱਤਾ। ਪੁਲਿਸ ਨੇ ਉਸ ਨੂੰ ਭਜਾਉਣ ਦੀ ਕਾਫ਼ੀ ਕੋਸ਼ਿਸ਼ ਕੀਤੀ ਪਰ ਬਾਂਦਰ ਇੱਧਰ-ਉਧਰ ਭਜ ਕੇ ਪੁਲਿਸ ਨੂੰ ਪਰੇਸ਼ਾਨ ਕਰਦਾ ਰਿਹਾ।

ABOUT THE AUTHOR

...view details