ਮੋਹਨ ਸਿੰਘ ਫਲੀਆਂਵਾਲਾ ਨੇ ਭਰੇ ਨਾਮਜ਼ਦਗੀ ਪੱਤਰ - ਚੋਣ ਪ੍ਰਚਾਰ
ਫਾਜ਼ਿਲਕਾ: ਅੱਜ ਨਾਮਜ਼ਦਗੀ ਦੇ ਆਖਰੀ ਦਿਨ ਕਾਂਗਰਸ ਪਾਰਟੀ ਦੇ ਉਮੀਦਵਾਰ ਮੋਹਨ ਸਿੰਘ ਫਲੀਆਂਵਾਲਾ ਵੱਲੋਂ ਆਪਣੇ ਨਾਮਜ਼ਦਗੀ ਪੱਤਰ ਭਰੇ ਗਏ। ਨਾਮਜ਼ਦਗੀ ਪੱਤਰ ਦਾਖ਼ਲ ਕਰਨ ਤੋਂ ਬਾਅਦ ਪੱਤਰਕਾਰਾਂ ਦੇ ਰੂਬਰੂ ਹੁੰਦੇ ਆਪਣੀ ਜਿੱਤ ਦਾਅਵਾ ਕੀਤਾ। ਉਨ੍ਹਾਂ ਦੀ ਟਿਕਟ ਸਭ ਤੋਂ ਅਖੀਰ ਵਿੱਚ ਅਨਾਊਂਸ ਕੀਤੀ ਗਈ ਹੈ। ਇਸ ਲਈ ਉਨ੍ਹਾਂ ਨੂੰ ਚੋਣ ਪ੍ਰਚਾਰ ਦਾ ਸਮਾਂ ਦੂਸਰੇ ਉਮੀਦਵਾਰਾਂ ਦੇ ਮੁਕਾਬਲੇ ਘੱਟ ਮਿਲ ਰਿਹਾ ਹੈ, ਜਵਾਬ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਉਹ ਦੋ ਵਾਰ ਲੋਕ ਸਭਾ ਜਿੱਤ ਚੁੱਕੇ ਹਨ 'ਤੇ ਇਸ ਕਰਕੇ ਜਲਾਲਾਬਾਦ ਉਨ੍ਹਾਂ ਵਾਸਤੇ ਕੋਈ ਨਵਾਂ ਨਹੀਂ ਹੈ। ਉਨ੍ਹਾਂ ਦੀਆਂ ਸੇਵਾਵਾਂ ਨੂੰ ਦੇਖਦੇ ਹੋਏ ਇਸ ਵਾਰ ਉਨ੍ਹਾਂ ਨੂੰ ਹੀ ਜਿਤਾ ਕੇ ਵਿਧਾਨ ਸਭਾ ਵਿੱਚ ਭੇਜਣਗੇ। ਲੋਕਲ ਲੀਡਰਸ਼ਿਪ ਵੱਲੋਂ ਦਿੱਤੇ ਜਾ ਰਹੇ ਸਹਿਯੋਗ ਦੇ ਸਵਾਲ ਦਾ ਜਵਾਬ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਨੂੰ ਲੋਕਲ ਲੀਡਰਸ਼ਿਪ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਹੈ। ਜਿਸ ਸਦਕੇ ਵਿਧਾਨ ਸਭਾ ਦੀ ਟਿਕਟ ਜਿੱਤ ਕੇ ਪਾਰਟੀ ਹਾਈ ਕਮਾਂਡ ਦੀ ਝੋਲੀ ਵਿਚ ਪਾਉਣਗੇ।