ਮੋਹਨ ਮਕਬੂਲ ਨੇ ਲੋਕ ਜਨ ਸ਼ਕਤੀ ਪਾਰਟੀ ਜਨਰਲ ਸਕੱਤਰ ਦੀ ਸਾਂਭੀ ਕਮਾਂਡ - lok jan shakti party punjab
ਪਟਿਆਲਾ: ਲੋਕ ਜਨ ਸ਼ਕਤੀ ਪਾਰਟੀ ਦੇ ਪੰਜਾਬ ਪ੍ਰਧਾਨ ਕਿਰਨਜੀਤ ਗਹਿਰੀ ਵੱਲੋਂ ਮੋਹਨ ਮਕਬੂਲ ਦਾ ਮਾਣ ਵਧਾਉਂਦੇ ਹੋਏ ਪਾਰਟੀ ਵਿੱਚ ਜਨਰਲ ਸੱਕਤਰ ਦਾ ਅਹੁਦਾ ਦਿੱਤਾ ਗਿਆ। ਇਸ ਦੇ ਨਾਲ ਹੀ ਉਨ੍ਹਾਂ ਨੂੰ ਦੋਆਬਾ ਇਲਾਕੇ ਦਾ ਇੰਚਾਰਜ ਵੀ ਨਿਯੁਕਤ ਕੀਤਾ ਗਿਆ। ਇਸ ਮੌਕੇ ਪਾਰਟੀ ਸਰਪ੍ਰਸਤ ਰਾਮ ਬਿਲਾਸ ਪਾਸਵਾਨ ਦੇ ਮੁੱਖ ਮੰਤਵ ਬਾਰੇ ਕਿਰਨਜੀਤ ਗਹਿਰੀ ਨੇ ਪਾਰਟੀ ਵੱਲੋਂ ਕਾਫ਼ੀ ਸਾਲਾਂ ਤੋਂ ਕੀਤੇ ਜਾ ਰਹੇ ਲਾਲ ਲਕੀਰ ਬਾਰੇ ਵਿਸ਼ੇਸ਼ ਤੌਰ ਤੇ ਗੱਲ ਕੀਤੀ।