ਮੈਦਾਨ ਵਿਚ ਆਉਣਾ ਹੋਵੇ ਤਾਂ ਹਾਰ ਤੋਂ ਡਰ ਨਹੀਂ- ਮੁਹੰਮਦ ਸਦੀਕ - etv bharat
ਫ਼ਰੀਦਕੋਟ ਤੋਂ ਕਾਂਗਰਸ ਦੇ ਉਮੀਦਵਾਰ ਮੁਹੰਮਦ ਸਦੀਕ ਨੇ ਪਿੰਡ ਚਹਿਲ ਗਏ। ਇਸ ਦੌਰਾਨ ਈਟੀਵੀ ਭਾਰਤ ਨਾਲ ਮੁਹੰਮਦ ਸਦੀਕ ਨੇ ਗੱਲਬਾਤ ਕੀਤੀ। ਮੁਹੰਮਦ ਸਦੀਕ ਨੇ ਕਿਹਾ ਕਿ ਸੂਬੇ ਦੀ ਵਿੱਤੀ ਹਾਲਤ ਬਹੁਤ ਖ਼ਰਾਬ ਹੈ ਕਿਉਂਕਿ ਪੰਜਾਬ ਦੀ ਸਾਬਕਾ ਅਕਾਲੀ ਭਾਜਪਾ ਸਰਕਾਰ ਨੇ ਆਪਣੀ ਸਰਕਾਰ ਦੇ ਆਖ਼ਰੀ ਦਿਨਾਂ 'ਚ 1300 ਕਰੋੜ ਰੁਪਏ ਕੇਂਦਰ ਸਰਕਾਰ ਨੂੰ ਵਾਪਸ ਦਿੱਤੇ ਸਨ ਜਿਸ ਕਾਰਨ ਪੰਜਾਬ ਦੀ ਵਿੱਤੀ ਹਾਲਤ ਖ਼ਰਾਬ ਹੋਈ ਹੈ। ਇਸ ਦੇ ਨਾਲ ਹੀ ਉਨ੍ਹਾਂ ਹੋਰ ਪਾਰਟੀਆਂ ਨਾਲ ਮਕਾਬਲੇ ਦੀ ਗੱਲ ਦਾ ਜਵਾਬ ਦਿੰਦਿਆਂ ਕਿਹਾ ਕਿ ਮੈਦਾਨ ਵਿਚ ਆਉਣਾ ਹੈ ਤਾਂ ਫਿਰ ਹਾਰ ਤੋਂ ਡਰੀ ਦਾ ਨਹੀਂ ਹੈ।