ਫ਼ਗਵਾੜਾ ਰੇਲਵੇ ਸਟੇਸ਼ਨ ਦੇ ਬਾਹਰ ਮੁਹੱਲਾ ਵਾਸੀਆਂ ਨੇ ਕੀਤਾ ਰੋਸ ਪ੍ਰਦਰਸ਼ਨ - phagwara latest news
ਫ਼ਗਵਾੜਾ ਰੇਲਵੇ ਸਟੇਸ਼ਨ ਦੇ ਨਾਲ ਲੱਗਦੇ ਭਗਤਪੁਰਾ, ਰਾਮਪੁਰਾ, ਪ੍ਰੀਤ ਨਗਰ ਤੇ ਹੋਰ ਵੀ ਕਈ ਮੁਹੱਲੇ ਤੇ ਪਿੰਡਾਂ ਦੇ ਵਾਸੀਆਂ ਨੇ ਮਿਲ ਕੇ ਰੇਲਵੇ ਵਿਭਾਗ ਦੇ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ। ਇਸ ਦੌਰਾਨ ਮੁੱਹਲਾ ਵਾਸੀਆਂ ਨੇ ਰੇਲਵੇ ਦੇ ਡੀ.ਐੱਸ.ਪੀ ਨੂੰ ਮੰਗ-ਪੱਤਰ ਦਿੱਤਾ। ਮੁਹੱਲਾ ਨਿਵਾਸੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਪਿਛਲੇ ਕਈ ਸਾਲਾਂ ਤੋਂ ਮੰਗ ਹੈ ਕਿ ਉਨ੍ਹਾਂ ਦੇ ਮੁਹੱਲਿਆ ਨੂੰ ਜਿਹੜੀ ਰੇਲਵੇ ਬਾਉਂਡਰੀ ਦਾ ਰਸਤਾ ਨਿਕਲਦਾ ਹੈ ਉਹ ਰਸਤਾ ਉਨ੍ਹਾਂ ਨੂੰ ਹਮੇਸ਼ਾ ਲਈ ਦਿੱਤਾ ਜਾਵੇ। ਪਰ ਹੁਣ ਰੇਲ ਵਿਭਾਗ ਉਥੇ ਦੀਵਾਰ ਬਣਾ ਕੇ ਉਸ ਰਸਤੇ ਨੂੰ ਹਮੇਸ਼ਾ ਲਈ ਬੰਦ ਕਰ ਰਿਹਾ ਹੈ।