ਬੰਦੀ ਛੋੜ ਦਿਵਸ ਨੂੰ ਸਮਰਪਿਤ ਨਿਹੰਗ ਸਿੰਘਾਂ ਨੇ ਕੱਢਿਆ ਮਹੱਲਾ, ਦਿਖਾਏ ਜੌਹਰ - Amritsar
ਅੰਮ੍ਰਿਤਸਰ: ਸਿੱਖਾਂ ਦੇ ਛੇਵੇਂ ਗੁਰੂ ਹਰਗੋਬਿੰਦ ਸਾਹਿਬ ਜੀ(The sixth Guru of the Sikhs, Hargobind Sahib Ji) ਦੇ ਬੰਦੀ ਛੋੜ ਦਿਵਸ ਨੂੰ ਸਮਰਪਿਤ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਅੰਮ੍ਰਿਤਸਰ (Amritsar) ਵਿਖੇ ਨਗਰ ਕੀਰਤਨ ਮਹੱਲਾ ਕੱਢਿਆ ਗਿਆ। ਇਸ ਮਹੱਲੇ ‘ਚ ਨਿਹੰਗ ਸਿੰਘ ਜਥੇਬੰਦੀਆਂ ਦੇ ਵੱਲੋਂ ਵੱਖ ਵੱਖ ਤਰ੍ਹਾਂ ਦੇ ਜੌਹਰ ਵਿਖਾਏ ਗਏ ਜਿਵੇਂ ਕਿ ਘੋੜਸਵਾਰੀ, ਗੱਤਕਾ, ਅਤੇ ਤਲਵਾਰਬਾਜੀ। ਹਰ ਕੋਈ ਨਿਹੰਗ ਸਿੰਘਾਂ ਦੇ ਇਸ ਜੌਹਰ ਨੂੰ ਵੇਖਣ ਦੇ ਲਈ ਉਤਸਕ ਵਿਖਾਈ ਦਿੱਤਾ। ਨਿਹੰਗ ਸਿੱਖ ਜਥੇਬੰਦੀਆਂ ਨੇ ਕਿਹਾ ਕਿ ਸਿੱਖਾਂ ਦੇ ਛੇਵੇਂ ਗੁਰੂ ਗੁਰੂ ਹਰਗੋਬਿੰਦ ਸਿੰਘ ਜੀ ਨੇ ਗਵਾਲੀਅਰ ਦੇ ਕਿਲ੍ਹੇ ਦੇ ਵਿੱਚ 52 ਰਾਜਿਆਂ ਨੂੰ ਛੁਡਾ ਕੇ ਅੰਮ੍ਰਿਤਸਰ ਲਿਆਏ ਸਨ। ਉਨ੍ਹਾਂ ਦੱਸਿਆ ਕਿ ਇਸ ਖੁਸ਼ੀ ਵਿੱਚ ਸਿੱਖ ਸੰਗਤ ਨੇ ਆਪਣੇ-ਆਪਣੇ ਘਰਾਂ ਵਿੱਚ ਦੇਸੀ ਘਿਓ ਦੇ ਦੀਵੇ ਜਗਾਈ ਸਨ ਤੇ ਉਸ ਤੋਂ ਅਗਲੇ ਦਿਨ ਆਪਣੀ ਬਹਾਦਰੀ ਦੇ ਜੌਹਰ ਦਿਖਾਉਣ ਲਈ ਇਹ ਆਯੋਜਨ ਕੀਤਾ ਗਿਆ ਸੀ ਇਸਦੇ ਚੱਲਦੇ ਹੀ ਉਸ ਸਮੇਂ ਤੋਂ ਲੈ ਕੇ ਅੱਜ ਤੱਕ ਦੀਵਾਲੀ(dwali) ਤੋਂ ਅਗਲੇ ਦਿਨ ਇਹ ਮਹੱਲਾ ਕੱਢਿਆ ਜਾਂਦਾ ਹੈ।