ਮੁਹਾਲੀ ਵਿਚ ਹੋਵੇਗਾ ਕਿਸਾਨਾਂ ਦਾ ਵੱਡਾ ਰੋਸ ਪ੍ਰਦਰਸ਼ਨ - Mohali
ਸ੍ਰੀ ਫਤਿਹਗੜ੍ਹ ਸਾਹਿਬ:ਕੇਂਦਰ ਸਰਕਾਰ (Central Government)ਵੱਲੋਂ ਮੁਹਾਲੀ 'ਚ ਕਿਸਾਨਾਂ ਦੀ ਜ਼ਮੀਨ ਇਕਵਾਇਰ ਕਰਨ ਦੇ ਮਾਮਲੇ ਵਿਚ ਇਕ ਵੱਡਾ ਇੱਕਠ ਕੀਤਾ ਜਾ ਰਿਹਾ ਹੈ।ਜਿਸ ਨੂੰ ਲੈ ਕੇ ਸ੍ਰੀ ਫਤਿਹਗੜ੍ਹ ਸਾਹਿਬ ਤੋਂ 21 ਪਿੰਡਾਂ ਵਿਚੋਂ ਕਿਸਾਨ ਟਰੈਕਟਰ ਟਰਾਲੀਆਂ ਲੈ ਕੇ ਮੁਹਾਲੀ (Mohali) ਨੂੰ ਰਵਾਨਾ ਹੋਏ ਹਨ। ਇਸ ਬਾਰੇ ਚੇਅਰਮੈਨ ਬਲਜੀਤ ਸਿੰਘ ਭੁੱਟਾ ਨੇ ਕਿਹਾ ਕਿ ਮੁਹਾਲੀ ਤੋਂ ਸਰਹਿੰਦ ਨੈਸ਼ਨਲ ਹਾਈਵੇ 205 ਏ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੇ 21 ਪਿੰਡਾਂ ਦਾ ਰਕਬਾ ਇਸ ਮਾਰਗ ਹੇਠ ਆਉਂਦਾ ਹੈ। ਜਿਸ ਵਿੱਚ ਸੈਂਕੜੇ ਕਿਸਾਨਾਂ ਦੀ ਜ਼ਮੀਨ ਸਰਕਾਰ ਰਿਕਵਾਇਰ ਕਰਨ ਰਹੀ ਹੈ। ਜਿਸ ਨੂੰ ਕਿਸਾਨ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਨੈਸ਼ਨਲ ਹਾਈਵੇ ਹੇਠ ਆਉਣ ਵਾਲੇ ਰਕਬੇ ਦੀ ਰਾਸ਼ੀ ਨਿਰਧਾਰਤ ਨਹੀਂ ਕੀਤੀ ਗਈ।