ਕਰਨ ਔਜਲਾ ਵਿਰੁੱਧ ਕੀਤੀ ਜਾਵੇਗੀ ਕਾਰਵਾਈ: ਮੋਹਾਲੀ ਪੁਲਿਸ - Mohali police to take action on Karan Aujla
ਪੰਜਾਬੀ ਗਾਇਕ ਕਰਨ ਔਜਲਾ 'ਤੇ ਮੋਹਾਲੀ ਪੁਲਿਸ ਕਾਰਵਾਈ ਕਰੇਗੀ, ਇਹ ਗੱਲ ਐਸਪੀ ਟ੍ਰੈਫ਼ਿਕ ਕੇਸਰ ਸਿੰਘ ਨੇ ਈਟੀਵੀ ਭਾਰਤ ਨਾਲ ਗੱਲ ਕਰਦਿਆ ਕਹੀ। ਉਨ੍ਹਾਂ ਕਿਹਾ ਕਿ ਪ੍ਰਸਾਸ਼ਨ ਨੇ ਉਨ੍ਹਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਅੱਗੋਂ ਤੋਂ ਟ੍ਰੈਫ਼ਿਕ ਨਿਯਮਾਂ ਦੀ ਉਲੰਘਨਾ ਨਹੀਂ ਹੋਣੀ ਚਾਹੀਦੀ। ਦਰਅਸਲ, ਕੁਝ ਦਿਨ ਪਹਿਲਾਂ ਕਰਨ ਔਜਲਾ ਵਿਦੇਸ਼ ਤੋਂ ਭਾਰਤ ਪਰਤੇ ਸਨ ਅਤੇ ਚੰਡੀਗੜ੍ਹ ਹਵਾਈ ਅੱਡੇ 'ਤੇ ਉਨ੍ਹਾਂ ਦੇ ਫ਼ੈਨਜ ਵੱਲੋਂ ਉਨ੍ਹਾਂ ਦਾ ਸਵਾਗਤ ਕੀਤਾ ਗਿਆ। ਸਵਾਗਤ ਤੋਂ ਬਾਅਦ ਕਰਨ ਔਜਲਾ ਅਤੇ ਉਨ੍ਹਾਂ ਦੇ ਫ਼ੈਨਜ ਨੇ ਟ੍ਰੈਫ਼ਿਕ ਨਿਯਮ ਤੋੜੇ।