ਮੋਹਾਲੀ: 4 ਵਜੇ ਤੋਂ ਪਹਿਲਾਂ ਪੁੱਜੇ ਲੋਕਾਂ ਨੇ ਕਿਹਾ, ਪੁਲਿਸ ਨੇ ਨਹੀਂ ਪਾਉਣ ਦਿੱਤੀ ਵੋਟ - ਪੁਲਿਸ ਨੇ ਨਹੀਂ ਪਾਉਣ ਦਿੱਤੀ ਵੋਟ
ਮੋਹਾਲੀ: ਨਗਰ ਨਿਗਮ, ਨਗਰ ਕੌਂਸਲਤੇ ਨਗਰ ਪੰਚਾਇਤ ਦੀਆਂ ਚੋਣਾਂ ਲਈ ਮੋਹਾਲੀ ਵਿਖੇ ਹਲਕੀ-ਫੁਲਕੀ ਬਹਿਸ ਨਾਲ ਵੋਟਿੰਗ ਹੋਈ। ਮੋਹਾਲੀ 'ਚ ਕਿਸੇ ਵੀ ਤਰ੍ਹਾਂ ਦੀ ਹਿੰਸਾ ਜਾਂ ਝੜਪ ਨਹੀਂ ਹੋਈ ਪ੍ਰਸ਼ਾਸਨ ਵੱਲੋਂ ਚੋਣਾਂ ਲਈ ਪੁਖ਼ਤਾ ਪ੍ਰਬੰਧ ਕੀਤੇ ਗਏ ਸਨ। ਵਾਰਡ ਨੰਬਰ 10 'ਚ ਬਹਿਸਬਾਜ਼ੀ ਦਾ ਮਾਮਲਾ ਸਾਹਮਣੇ ਆਇਆ ਹੈ। ਸਥਾਨਕ ਲੋਕਾਂ ਤੇ ਪੁਲਿਸ ਵਿਚਾਲੇ ਵੋਟ ਨਾ ਪਾਉਣ ਦੇਣ ਨੂੰ ਲੈ ਕੇ ਵਿਵਾਦ ਹੋਇਆ। ਇੱਕ ਵੋਟਰ ਨੇ ਦੱਸਿਆ ਕਿ ਉਹ ਆਈਟੀ ਕੰਪਨੀ 'ਚ ਕੰਮ ਕਰਦਾ ਹੈ, ਉਹ 4 ਵਜੇ ਤੋਂ ਦੋ ਮਿੰਟ ਪਹਿਲਾਂ ਹੀ ਬੂਥ 'ਤੇ ਪਹੁੰਚ ਗਿਆ ਸੀ,ਪਰ ਉਥੇ ਮੌਜੂਦ ਪੁਲਿਸ ਮੁਲਾਜ਼ਮਾਂ ਨੇ ਉਸ ਨੂੰ ਵੋਟ ਨਹੀਂ ਪਾਉਣ ਦਿੱਤੀ। ਇਸ ਨੂੰ ਲੈ ਕੇ ਲੋਕਾਂ 'ਚ ਭਾਰੀ ਰੋਸ ਵੇਖਣ ਨੂੰ ਮਿਲਿਆ।