ਮਲਟੀਪਲ ਹੈਲਥ ਵਰਕਰ ਬਿਨਾਂ ਬੀਮਾ ਤੇ ਘੱਟ ਤਨਖਾਹ 'ਤੇ ਕਰ ਰਹੇ 24 ਘੰਟੇ ਕੰਮ - kurali news
ਮੁਹਾਲੀ: ਸਥਾਨਕ ਸ਼ਹਿਰ ਕੁਰਾਲੀ ਦੇ ਇਲਾਕੇ ਵਿੱਚ ਆਪਣੀਆਂ ਸੇਵਾਵਾਂ ਨਿਭਾਅ ਰਹੇ ਮਲਟੀਪਲਜ਼ ਹੈਲਥ ਵਰਕਰਾਂ ਨੂੰ ਗੱਤਕਾ ਐਸੋਸੀਏਸ਼ਨ ਦੇ ਚੇਅਰਮੈਨ ਅਤੇ ਪ੍ਰਧਾਨ ਸ਼ੀਤਲ ਸਿੰਘ ਵੱਲੋਂ ਉਨ੍ਹਾਂ ਨੂੰ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਘਰ-ਘਰ ਜਾ ਕੇ ਮਰੀਜ਼ਾਂ ਦੀ ਭਾਲ ਕਰਨ ਲਈ ਸਨਮਾਨਿਤ ਕੀਤਾ ਗਿਆ। ਇਸ ਮੌਕੇ ਜਦੋਂ ਇਹ ਵਰਕਰ ਈਟੀਵੀ ਭਾਰਤ ਦੀ ਟੀਮ ਨਾਲ ਰੂਬਰੂ ਹੋਏ ਤਾਂ ਉਨ੍ਹਾਂ ਨੇ ਆਪਣੀਆਂ ਕੁਝ ਮੁਸ਼ਕਿਲਾਂ ਵੀ ਸਾਂਝੀਆਂ ਕੀਤੀਆਂ। ਹੈਲਥ ਵਰਕਰਾਂ ਨੇ ਦੱਸਿਆ ਕਿ ਉਹ ਸਿਰਫ਼ 10, 300 ਰੁਪਏ ਦੀ ਤਨਖ਼ਾਹ 'ਤੇ 24 ਘੰਟੇ ਆਪਣੀ ਸੇਵਾਵਾਂ ਨਿਭਾ ਰਹੇ ਹਨ। ਉਨ੍ਹਾਂ ਨੇ ਪੰਜਾਬ ਸਰਕਾਰ ਅੱਗੇ ਅਪੀਲ ਕੀਤੀ ਕਿ ਉਨ੍ਹਾਂ ਨੂੰ ਯੋਗਤਾ ਦੇ ਅਨੁਸਾਰ ਤਨਖ਼ਾਹ ਦਿੱਤੀ ਜਾਵੇ ਤਾਂ ਜੋ ਆਪਣੇ ਘਰ ਦਾ ਖਰਚਾ ਚਲਾ ਸਕਣ।