ਮੁਹਾਲੀ ਜ਼ਿਲ੍ਹੇ ਦੀ ਵਾਰਡਬੰਦੀ ਪ੍ਰਕਿਰਿਆ ਨੂੰ ਹਾਈ ਕੋਰਟ 'ਚ ਚੁਨੌਤੀ, ਅਦਾਲਤ ਵੱਲੋਂ ਫ਼ੈਸਲਾ ਸੁਰੱਖਿਅਤ - ਪਟੀਸ਼ਨ ਦਾਖ਼ਲ
ਮੁਹਾਲੀ: ਜ਼ਿਲ੍ਹੇ ਦੀ ਵਾਰਡਬੰਦੀ ਪ੍ਰਕਿਰਿਆ ਨੂੰ ਬਚਨ ਸਿੰਘ ਤੇ ਹੋਰਾਂ ਵੱਲੋਂ ਹਾਈਕੋਰਟ ਵਿੱਚ ਪਟੀਸ਼ਨ ਦਾਖ਼ਲ ਕਰ ਚੁਣੌਤੀ ਦਿੱਤੀ ਗਈ ਹੈ। ਜਿਸ ਵਿੱਚ ਕਿਹਾ ਗਿਆ ਕਿ ਮੁਹਾਲੀ ਜ਼ਿਲ੍ਹੇ 'ਚ ਕਾਨੂੰਨ ਨੂੰ ਅਣਦੇਖਾ ਕਰ ਵਾਰਡਬੰਦੀ ਦਾ ਕੰਮ ਕੀਤਾ ਜਾ ਰਿਹਾ ਹੈ। ਪਟੀਸ਼ਨਕਰਤਾ ਨੇ ਕੋਰਟ ਨੂੰ ਦੱਸਿਆ ਕਿ ਕਿ ਵਾਰਡਬੰਦੀ ਤੋਂ ਪਹਿਲਾਂ ਕੋਈ ਜਨਸੰਖਿਆ ਸਰਵੇ ਵੀ ਨਹੀਂ ਕਰਵਾਇਆ ਗਿਆ, ਜਿਸ ਦੇ ਬਾਵਜੂਦ ਵਾਰਡ ਦੀ ਰੀ-ਐਡਜਸਟਮੈਂਟ ਕੀਤੀ ਜਾ ਰਹੀ ਹੈ। ਜਿਸ ਬਾਰੇ ਸਾਰੇ ਪੱਖ ਸੁਣਨ ਤੋਂ ਬਾਅਦ ਪੰਜਾਬ-ਹਰਿਆਣਾ ਹਾਈ ਕੋਰਟ ਨੇ ਫ਼ੈਸਲਾ ਸੁਰੱਖਿਅਤ ਰੱਖ ਲਿਆ ਹੈ।