ਮੋਹਾਲੀ ਡੀਸੀ ਨੇ ਜਾਰੀ ਕੀਤਾ ਕੋਰੋਨਾ ਬੁਲੇਟਿਨ - ਕੋਰੋਨਾ ਵਾਇਰਸ
ਮੋਹਾਲੀ: ਕੋਰੋਨਾ ਵਾਇਰਸ ਦਾ ਕਹਿਰ ਪੂਰੀ ਦੁਨੀਆਂ 'ਤੇ ਜਾਰੀ ਹੈ। ਭਾਰਤ ਵਿੱਚ ਵੀ ਕੋਰੋਨਾ ਕਰਕੇ ਲੌਕਡਾਊਨ ਚੱਲ ਰਿਹਾ ਤੇ ਹਰੇਕ ਸਰਕਾਰ ਦੀਆਂ ਸਰਕਾਰਾਂ ਆਪਣੇ ਸੂਬੇ ਵਿੱਚ ਇਹਤਿਆਤ ਵਰਤਣ ਨੂੰ ਕਹਿ ਰਹੀ ਹੈ। ਇਸੇ ਦੌਰਾਨ ਮੋਹਾਲੀ ਜ਼ਿਲ੍ਹੇ ਦੇ ਡੀਸੀ ਗਿਰੀਸ਼ ਦਿਆਲ ਨੇ ਮੋਹਾਲੀ ਦਾ ਕੋਰੋਨਾ ਬੁਲੇਟਿਨ ਜਾਰੀ ਕਰਦਿਆਂ ਇੱਕ ਵੀਡੀਓ ਰਾਹੀਂ ਦੱਸਿਆ ਕਿ ਮੋਹਾਲੀ ਜ਼ਿਲ੍ਹੇ ਵਿੱਚ ਕੁੱਲ 65 ਕੋਰੋਨਾ ਮਾਮਲੇ ਪਾਏ ਗਏ ਹਨ, ਜਿਸ ਵਿੱਚੋਂ ਅੱਜ 2 ਮਾਮਲੇ ਪਾਜ਼ੀਟਿਵ ਆਏ ਹਨ।