ਮੋਹਾਲੀ ਨੇ ਕੋਰੋਨਾ 'ਤੇ ਹਾਸਲ ਕੀਤੀ ਜਿੱਤ - ਮੋਹਾਲੀ ਨੇ ਕੋਰੋਨਾ 'ਤੇ ਹਾਸਲ ਕੀਤੀ ਜਿੱਤ
ਚੰਡੀਗੜ੍ਹ: ਕੋਰੋਨਾ ਹੌਟਸਪਾਟ ਐਲਾਏ ਗਏ ਜ਼ਿਲ੍ਹਾ ਮੋਹਾਲੀ ਨੇ ਕੋਰੋਨਾ ਮਹਾਂਮਾਰੀ 'ਤੇ ਜਿੱਤ ਹਾਸਲ ਕਰ ਲਈ ਹੈ। ਜਾਣਕਾਰੀ ਅਨੁਸਾਰ ਜ਼ਿਲ੍ਹੇ ਦੇ ਸਾਰੇ ਕੋਰੋਨਾ ਸੰਕਰਮਿਤ ਮਰੀਜ਼ ਸਿਹਤਯਾਬ ਹੋ ਕੇ ਆਪਣੇ-ਆਪਣੇ ਘਰਾਂ ਨੂੰ ਵਾਪਸ ਪਰਤ ਗਏ ਹਨ। ਮੋਹਾਲੀ 'ਚ ਹੁਣ ਕੋਰੋਨਾ ਦਾ ਕੋਈ ਵੀ ਮਾਮਲਾ ਨਹੀਂ ਹੈ ਜਿਸ ਤੋਂ ਬਾਅਦ ਮੋਹਾਲੀ ਕੋਰੋਨਾ ਮੁਕਤ ਜ਼ਿਲ੍ਹਾ ਬਣ ਗਿਆ ਹੈ। ਮੋਹਾਲੀ 'ਚ ਕੋਰੋਨਾ ਦੇ ਕੁੱਲ 105 ਮਰੀਜ਼ਾਂ ‘ਚੋਂ 102 ਮਰੀਜ਼ ਨੂੰ ਪੂਰੀ ਤਰ੍ਹਾਂ ਠੀਕ ਹੋਣ ਤੋਂ ਬਾਅਦ ਹਸਪਤਾਲ ਤੋਂ ਡਿਸਚਾਰਜ ਕਰ ਦਿੱਤਾ ਗਿਆ ਹੈ ਜਦਕਿ 3 ਲੋਕਾਂ ਦੀ ਕੋਰੋਨਾ ਨਾਲ ਮੌਤ ਹੋ ਚੁੱਕੀ ਹੈ।