ਮੋਗਾ: ਯੂਥ ਵੈਲਫੇਅਰ ਕਲੱਬ ਨੇ ਲਗਾਇਆ ਖੂਨਦਾਨ ਕੈਂਪ - ਪਿੰਡ ਦੋਸਾਂਝ ਵਿੱਚ ਲਗਾਇਆ ਖੂਨਦਾਨ ਕੈਂਪ
ਮੋਗਾ: ਜ਼ਿਲ੍ਹੇ ਦੇ ਪਿੰਡ ਦੋਸਾਂਝ ਵਿੱਖੇ ਰੂਰਲ ਐਨਜੀਓ ਅਤੇ ਯੂਥ ਵੈਲਫੇਅਰ ਕਲੱਬ ਅਤੇ ਸਪੋਰਟਸ ਕਲੱਬ ਵੱਲੋਂ ਖ਼ੂਨਦਾਨ ਕੈਂਪ ਲਗਾਇਆ ਹੈ। ਇਸ ਦੌਰਾਨ ਜਾਣਕਾਰੀ ਦਿੰਦੇ ਹੋਏ ਸਮਾਜ ਸੇਵੀ ਮਹਿੰਦਰ ਪਾਲ ਲੂੰਬਾ ਨੇ ਕਿਹਾ ਕਿ ਰੂਰਲ ਐਨਜੀਓ ਅਤੇ ਦੁਸਾਂਝ ਪਿੰਡ ਦੇ ਯੂਥ ਵੈਲਫੇਅਰ ਕਲੱਬ ਅਤੇ ਸਪੋਰਟਸ ਕਲੱਬ ਵੱਲੋਂ ਸਹਿਯੋਗ ਦਿੱਤਾ ਜਾ ਰਿਹਾ ਹੈ। ਇਹ ਖੂਨਦਾਨ ਕੈਂਪ ਅਸੀਂ ਪਿੰਡ ਵਿੱਚ ਸੱਤਵੀ ਵਾਰ ਲਗਾ ਰਹੇ ਹਾਂ।