ਭਾਰਤ ਬੰਦ ਦੌਰਾਨ ਪੂਰਨ ਤੌਰ 'ਤੇ ਬੰਦ ਨਜ਼ਰ ਆਇਆ ਮੋਗਾ - ਕੇਂਦਰ ਸਰਕਾਰ
ਮੋਗਾ: ਕਿਸਾਨ ਅੰਦੋਲਨ ਨੂੰ ਸਫਲ ਬਣਾਉਣ ਲਈ ਕਿਸਾਨਾਂ ਦੇ ਸੱਦੇ 'ਤੇ ਅੱਜ ਭਾਰਤ ਬੰਦ ਹੈ। ਕਿਸਾਨਾਂ ਵੱਲੋਂ ਭਾਰਤ ਬੰਦ ਦੇ ਸੱਦੇ ਨੂੰ ਮੋਗਾਂ ਵਿਖੇ ਪੂਰਨ ਸਮਰਥਨ ਮਿਲਿਆ ਹੈ। ਸ਼ਹਿਰ 'ਚ ਮੈਡੀਕਲ ਸਟੋਰ ਛੱਡ ਕੇ ਸ਼ਹਿਰ ਵਿੱਚ ਦੁਕਾਨਾਂ ,ਬਾਜ਼ਾਰ ਤੇ ਪੈਟਰੋਲ ਪੰਪ ਆਦਿ ਪੂਰੀ ਤਰ੍ਹਾਂ ਬੰਦ ਨਜ਼ਰ ਆਏ। ਦੁਕਾਨਦਾਰਾਂ ਨੇ ਦੁਕਾਨਾਂ ਦੇ ਬਾਹਰ ਖੇਤੀ ਕਾਨੂੰਨ ਦੇ ਵਿਰੋਧ 'ਚ ਪੋਸਟਰ ਲਾ ਕੇ ਕੇਂਦਰ ਸਰਕਾਰ ਖਿਲਾਫ ਰੋਸ ਪ੍ਰਗਟਾਇਆ।