13 ਤੋਂ 17 ਦਸੰਬਰ ਤੱਕ ਮਜ਼ਦੂਰ ਮੁਕਤੀ ਮੋਰਚਾ ਘੇਰੇਗਾ ਪੰਜਾਬ ਦੇ ਮੰਤਰੀਆਂ ਦੇ ਦਫ਼ਤਰ ਤੇ ਘਰ-ਕਾਮਰੇਡ ਸਮਾਉਂ - Comrade Samaun
ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਸੂਬਾ ਪ੍ਰਧਾਨ ਕਾਮਰੇਡ ਭਗਵੰਤ ਸਿੰਘ ਸਮਾਉਂ ਨੇ ਕਿਹਾ ਕਿ ਪ੍ਰਾਈਵੇਟ ਫਾਇਨਾਂਸ ਕੰਪਨੀਆਂ ਦੇ ਕਰਜ਼ੇ ਦੇ ਮੱਕੜ ਜਾਲ ਵਿੱਚ ਫ਼ਸੀਆ ਪੇਂਡੂ ਤੇ ਸ਼ਹਿਰੀ ਗ਼ਰੀਬ ਔਰਤਾਂ ਸਿਰ ਚੜ੍ਹੇ ਕਰਜ਼ੇ, ਗ਼ਰੀਬਾਂ ਨੂੰ ਆਏ ਹਜ਼ਾਰਾਂ ਰੁਪਏ ਦੇ ਘਰੇਲੂ ਬਿਜਲੀ ਬਿੱਲਾਂ ਦੀ ਮੁਆਫ਼ੀ ਲਈ, ਕਿਰਤ ਕਾਨੂੰਨਾਂ ਵਿੱਚ ਕੀਤੀਆਂ ਮਜ਼ਦੂਰ ਵਿਰੋਧੀ ਸੋਧਾਂ ਸਮੇਤ ਹੋਰ ਮਜ਼ਦੂਰ ਅਧਿਕਾਰਾਂ ਲਈ ਜਥੇਬੰਦੀ ਰਾਜ ਸਰਕਾਰ ਦੇ ਮੰਤਰੀਆਂ ਦੇ ਦਫ਼ਤਰਾਂ ਤੇ ਘਰ੍ਹਾਂ ਅੱਗੇ 13 ਦਸੰਬਰ ਤੋਂ 17 ਤੱਕ ਧਰਨੇ ਦੇਵੇਗੀ।