ਮੋਦੀ ਸਰਕਾਰ 1984 ਵਾਲਾ ਮਾਹੌਲ ਦੁਬਾਰਾ ਬਣਾ ਰਹੀ ਹੈ : ਕਿਸਾਨ ਜਥੇਬੰਦੀਆਂ - ਦਿੱਲੀ ਵਿੱਚ ਕਤਲ
ਬਠਿੰਡਾ ਵਿਖੇ ਭਾਜਪਾ ਹਕੂਮਤ ਵੱਲੋਂ ਦਿੱਲੀ 'ਚ ਹਿੰਸਾ ਭੜਕਾਉਣ ਨੂੰ ਲੈ ਕੇ ਪ੍ਰਧਾਨ ਮੰਤਰੀ ਦੀ ਅਰਥੀ ਸਾੜੀ ਗਈ। ਆਗੂਆਂ ਨੇ ਮੋਦੀ ਸਰਕਾਰ ਉੱਤੇ ਦੋਸ਼ ਲਾਏ ਕਿ ਸਰਕਾਰ ਫ਼ਿਰਕਾਪ੍ਰਸਤੀ ਦਾ ਵਿਰੋਧ ਕਰਨ ਵਾਲਿਆਂ ਦੀ ਕਾਤਲ ਹੈ। ਮੋਦੀ ਸਰਕਾਰ ਅਤੇ ਹਿੰਦੂਤਵੀ ਲੀਡਰ ਮੁਸਲਮਾਨਾਂ ਨੂੰ ਵੱਡੇ ਪੱਧਰ ਉੱਤੇ ਨਿਸ਼ਾਨਾ ਬਣਾਉਣ ਉੱਤੇ ਤੁਲੀ ਹੋਈ ਹੈ। ਸਰਕਾਰ ਦੁਬਾਰਾ 1984 ਵਾਲਾ ਮਾਹੌਲ ਦੁਬਾਰਾ ਬਣਾ ਰਹੀ ਹੈ।