'ਟਰੈਕ ਖਾਲੀ ਹੋਣ ਦੇ ਬਾਵਜੂਦ ਰੇਲ ਆਵਾਜਾਈ ਸ਼ੁਰੂ ਨਾ ਕਰਨਾ ਮੋਦੀ ਸਰਕਾਰ ਦਾ ਤਾਨਾਸ਼ਾਹੀ ਰੱਵਈਆ' - farmers protest
ਮਾਨਸਾ: ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਰੇਲਵੇ ਲਾਈਨਾਂ 'ਤੇ ਬੈਠੇ ਕਿਸਾਨਾਂ ਨੇ ਭਾਵੇਂ 22 ਅਕਤੂਬਰ ਤੋਂ ਰੇਲਵੇ ਲਾਈਨਾਂ ਤੋਂ ਧਰਨੇ ਹਟਾ ਲਏ ਹਨ ਪਰ ਰੇਲਵੇ ਆਵਾਜਾਈ ਚਾਲੂ ਨਾ ਕਰਕੇ ਮੋਦੀ ਸਰਕਾਰ ਜਾਣਬੁੱਝ ਕੇ ਪੰਜਾਬ ਨਾਲ ਮਤਰੇਈ ਮਾਂ ਵਾਲਾ ਸਲੂਕ ਕਰ ਰਹੀ ਹੈ। ਭਾਕਿਯੂ ਡਕੌਂਦਾ ਦੇ ਆਗੂਆਂ ਨੇ ਕਿਹਾ ਕਿ ਜਦੋਂ ਪੰਜਾਬ ਸਰਕਾਰ ਨੇ ਕੇਂਦਰ ਨੂੰ ਸਪੱਸ਼ਟ ਕੀਤਾ ਹੈ ਕਿ ਰੇਲਵੇ ਟਰੈਕ ਖਾਲੀ ਹਨ ਤਾਂ ਫਿਰ ਰੇਲ ਆਵਾਜਾਈ ਚਾਲੂ ਨਾ ਕਰਨਾ ਮੋਦੀ ਸਰਕਾਰ ਦਾ ਬਹਾਨੇਬਾਜ਼ੀ ਵਾਲਾ ਅਤੇ ਤਾਨਸ਼ਾਹੀ ਰਵਈਆ ਹੈ।