ਟਿੱਡੀ ਦਲ ਦੇ ਹਮਲੇ ਤੋਂ ਬਚਾਅ ਦੇ ਲਈ ਪਿੰਡ ਸੰਗਤਪੁਰਾ ਵਿਖੇ ਕੀਤੀ ਗਈ ਮੋਕ ਡਰਿੱਲ - attack of locust
ਲਹਿਰਾਗਾਗਾ : ਹਰਿਆਣਾ ਦੇ ਵਿੱਚ ਟਿੱਡੀ ਦਲ ਦੇ ਹਮਲੇ ਨੂੰ ਦੇਖਦੇ ਹੋਏ ਪ੍ਰਸ਼ਾਸਨ ਵੱਲੋਂ ਕਿਸਾਨਾਂ ਨੂੰ ਟ੍ਰੇਨਿੰਗ ਦਿੱਤੀ ਗਈ। ਪਿੰਡ ਸੰਗਤਪੁਰਾ ਵਿਖੇ ਕਿਸਾਨਾਂ ਦੇ ਟ੍ਰੈਕਟਰਾਂ ਨਾਲ ਨਾਲ ਸਪਰੇਅ ਕਰਨ ਵਾਲੇ ਪੰਪਾਂ ਦਾ ਟਰਾਇਲ ਕੀਤਾ ਗਿਆ। ਖੇਤੀਬਾੜੀ ਵਿਭਾਗ ਨੇ ਮੋਕ ਡਰਿੱਲ ਕਰਦਿਆਂ ਪਿੰਡ ਦੇ ਕਿਸਾਨਾਂ ਨੂੰ ਦੱਸਿਆ ਕਿ ਜੇ ਟਿੱਡੀ ਦਲ ਦਾ ਹਮਲਾ ਹੁੰਦਾ ਹੈ ਤਾਂ ਉਨ੍ਹਾਂ ਕੀ ਕਰਨਾ ਚਾਹੀਦਾ ਹੈ। ਉੱਥੇ ਵਿਭਾਗ ਨੇ ਕਿਸਾਨਾਂ ਨੂੰ ਸੋਸ਼ਲ ਮੀਡਿਆ ਉੱਤੇ ਆ ਰਹੀਆਂ ਟਿੱਡੀ ਦਲ ਦੇ ਹਮਲੇ ਦੀਆਂ ਖ਼ਬਰਾਂ ਤੋਂ ਸਾਵਧਾਨ ਰਹਿਣ ਲਈ ਵੀ ਕਿਹਾ।