ਦਿੱਲੀ ਧਰਨੇ 'ਤੇ ਬੈਠੀ ਸੰਗਤ ਲਈ ਹੁਸ਼ਿਆਰਪੁਰ ਤੋਂ ਮੋਬਾਇਲ ਵਾਸ਼ਰੂਮ ਅਤੇ ਟਾਇਲਟ ਦੀ ਸੇਵਾ - ਹੁਸ਼ਿਆਰਪੁਰ ਦੇ ਪਿੰਡ ਛਾਉਣੀ ਕਲਾਂ
ਹੁਸ਼ਿਆਰਪੁਰ: ਪਿਛਲੇ 24 ਦਿਨਾਂ ਤੋਂ ਲਗਾਤਾਰ ਕਿਸਾਨਾਂ ਦਾ ਖੇਤੀ ਦੇ ਕਾਲੇ ਕਾਨੂੰਨਾਂ ਖਿਲਾਫ਼ ਧਰਨਾਂ ਜਾਰੀ ਹੈ। ਦਿੱਲੀ ਦੇ ਸਿੰਘੂ ਤੇ ਕੁੰਡਲੀ ਬਾਰਡਰ 'ਤੇ ਕਿਸਾਨੀ ਧਰਨਾ ਜਿਨ੍ਹਾਂ ਲੰਬਾ ਜਾ ਰਿਹਾ ਹੈ, ਕਿਸਾਨਾਂ ਦਾ ਹੌਂਸਲਾ ਵੀ ਉਨ੍ਹਾਂ ਹੀ ਵੱਧਦਾ ਜਾ ਰਿਹਾ ਹੈ। ਦਿੱਲੀ ਦੇ ਕੁੰਡਲੀ ਬਾਰਡਰ ਧਰਨਿਆਂ ਤੇ ਪਹੁੰਚੀਆਂ ਮਹਿਲਾਵਾਂ ਨੂੰ ਵਾਸ਼ਰੂਮ ਅਤੇ ਟਾਇਲਟ ਜਾਣ 'ਚ ਕੋਈ ਪ੍ਰੇਸ਼ਾਨੀ ਨਾ ਆਵੇ, ਇਸ ਲਈ ਉਨ੍ਹਾਂ ਲਈ ਮੋਬਾਇਲ ਟਾਇਲਟ ਭੇਜੇ ਜਾ ਰਹੇ ਹਨ। ਹੁਸ਼ਿਆਰਪੁਰ ਦੇ ਪਿੰਡ ਛਾਉਣੀ ਕਲਾਂ ਦੇ ਕਿਸਾਨ ਆਗੂ ਨੇ ਆਪਣੀ ਐਨ ਆਰ ਆਈ ਭੈਣ ਹਰਪਾਲ ਕੌਰ ਯਐੱਸਏ ਦੀ ਮਦਦ ਨਾਲ ਇਹ ਟਾਇਲਟ ਤਿਆਰ ਕਰਵਾਏ ਹਨ ਜੋ ਕਿ ਅੱਜ ਰਾਤ ਨੂੰ ਦਿੱਲੀ ਦੇ ਕੁੰਡਲੀ ਬਾਰਡਰ ਪਹੁੰਚਾ ਦਿੱਤੇ ਜਾਣਗੇ। ਕਿਸਾਨ ਆਗੂ ਜਸਵਿੰਦਰ ਸਿੰਘ ਨੇ ਦੱਸਿਆ ਕਿ ਧਰਨੇ ਤੇ ਖਾਣ ਪੀਣ ਦੇ ਸਮਾਨ ਦੀ ਕੋਈ ਘਾਟ ਨਹੀਂ ਹੈ ਪਰ ਮਹਿਲਾਵਾਂ ਲਈ ਵਾਸ਼ਰੂਮ ਅਤੇ ਟਾਇਲਟ ਦੀ ਵਿਵਸਥਾ ਦੀ ਤੰਗੀ ਨਜ਼ਰ ਆ ਰਹੀ ਸੀ, ਜਿਸਦੀ ਸੇਵਾ ਬਾਰੇ ਉਨ੍ਹਾਂ ਨੇ ਆਪਣੀ ਅਮਰੀਕਾ ਰਹਿੰਦੀ ਭੈਣ ਨਾਲ ਗੱਲ ਕੀਤੀ ਤੇ ਉਨ੍ਹਾਂ ਨੇ ਇਸਦੀ ਸੇਵਾ ਕੀਤੀ ਹੈ।