ਨਸ਼ੇ ਦੀ ਪੁਰਤੀ ਲਈ ਮੋਬਾਇਲ ਖੋਹਣ ਵਾਲਾ ਕਾਬੂ - ਤਰਨਤਾਰਨ
ਤਰਨਤਾਰਨ: ਵਿਧਾਨਸਭਾ ਹਲਕਾ ਪੱਟੀ ’ਚ ਇੱਕ ਨੌਜਵਾਨ ਵੱਲੋਂ ਰਿਕਸ਼ੇ ’ਤੇ ਜਾ ਰਹੀ ਔਰਤ ਦਾ ਮੋਬਾਇਲ ਖੋਹਣ ਦੀ ਕੋਸ਼ਿਸ਼ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ। ਮਿਲੀ ਜਾਣਕਾਰੀ ਮੁਤਾਬਿਕ ਬਿਨਾਂ ਨੰਬਰੀ ਮੋਟਰਸਾਇਕਲ ਸਵਾਰ ਵਿਅਕਤੀ ਵੱਲੋਂ ਰਿਕਸ਼ੇ ’ਤੇ ਜਾ ਰਹੀ ਮੋਬਾਇਲ ਖੋਹਣ ਦੀ ਕੋਸ਼ਿਸ਼ ਕੀਤੀ ਗਈ ਪਰ ਮੌਕੇ ਤੇ ਮੌਜੂਦ ਲੋਕਾਂ ਨੇ ਨੌਜਵਾਨ ਨੂੰ ਕਾਬੂ ਕਰ ਲਿਆ। ਫੜੇ ਗਏ ਚੋਰ ਨੇ ਦੱਸਿਆ ਕਿ ਉਹ ਨਸ਼ੇ ਦੀ ਪੂਰਤੀ ਲਈ ਚੋਰੀ ਕਰਦਾ ਹੈ। ਫਿਲਹਾਲ ਲੋਕਾਂ ਨੇ ਕਾਬੂ ਕੀਤੇ ਗਏ ਚੋਰ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ।