ਫ਼ਸਲ ਦੀ ਕਟਾਈ ਨੂੰ ਲੈ ਕੇ ਸ਼ੁਰੂ ਕੀਤੀ ਮੋਬਾਈਲ ਸੇਵਾ - ਫਸਲ ਦੀ ਵਾਢੀ
ਹੁਸ਼ਿਆਰਪੁਰ: ਪੰਜਾਬ 'ਚ ਕਰਫਿਊ ਲਾਗੂ ਹੈ। ਕਰਫਿਊ ਦੇ ਵਿੱਚ ਕਿਸਾਨ ਨੂੰ ਫ਼ਸਲ ਦੀ ਵਾਢੀ ਲਈ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਣਾ ਹੈ। ਇਸ ਨੂੰ ਮੁੱਖ ਰੱਖਦੇ ਹੋਏ ਹੁਸ਼ਿਆਰਪੁਰ ਦੇ ਇੱਕ ਸਰਪੰਚ ਵੱਲੋਂ ਇੱਕ ਅਗਾਂਹਵਧੂ ਉਪਰਾਲਾ ਕੀਤਾ ਗਿਆ ਹੈ। ਜਿਸ 'ਚ ਵ੍ਹਟਸਐਪ ਗਰੁਪ ਬਣਾ ਕੇ ਕਿਸਾਨਾਂ ਨੂੰ ਸਹੂਲਤ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਟਰੈਕਟਰ ਮਕੈਨਿਕ ਅਤੇ ਕੰਬਾਈਨ ਮਕੈਨਿਕ ਅਤੇ ਨਾਲ ਹੀ ਕਟਾਈ ਮੌਕੇ ਵਰਤੇ ਜਾਣ ਵਾਲੇ ਜ਼ਰੂਰੀ ਸਾਮਾਨ ਦਾ ਪ੍ਰਬੰਧ ਕੀਤਾ ਗਿਆ ਹੈ।