ਪਟਿਆਲਾ ਕੇਂਦਰੀ ਜੇਲ ਚੋਂ ਫਿਰ ਬਾਰਮਦ ਹੋਏ ਮੋਬਾਈਲ - ਜੇਲ ਸੁਪਰੀਡੈਂਟ
ਪਿਛਲੇ ਇੱਕ ਮਹੀਨੇ ਤੋਂ ਲਗਾਤਾਰ ਪਟਿਆਲਾ ਦੀ ਕੇਂਦਰੀ ਜੇਲ ਚੋਂ ਕੈਦੀਆਂ ਕੋਲੋਂ ਮੋਬਾਈਲ ਮਿਲ ਰਹੇ ਹਨ। ਇੱਕ ਵਾਰ ਫਿਰ ਤੋਂ ਖ਼ਬਰ ਮਿਲੀ ਹੈ ਕਿ ਜੇਲ੍ਹ ਵਿੱਚ 2 ਕੈਦੀਆਂ ਕੋਲੋਂ ਦੋ ਮੋਬਾਈਲ ਫੋਨ, ਇਕ ਈਅਰਫੋਨ ਤੇ ਬੈਟਰੀ ਬਰਾਮਦ ਹੋਈ ਹੈ। ਇਸ ਦੀ ਜਾਣਕਾਰੀ ਤ੍ਰਿਪੜੀ ਦੇ ਥਾਣਾ ਮੁਖੀ ਹਰਜਿੰਦਰ ਸਿੰਘ ਢਿੱਲੋਂ ਨੇ ਮੀਡੀਆ ਦੇ ਰੂਬਰੂ ਹੋ ਕੇ ਦਿੱਤੀ। ਹਰਜਿੰਦਰ ਸਿੰਘ ਨੇ ਦੱਸਿਆ ਕਿ ਗੁਰਮੁੱਖ ਨਾਂਅ ਦੇ ਕੈਦੀ ਕੋਲੋਂ ਇੱਕ ਮੋਬਾਈਲ ਫੋਨ ਅਤੇ ਸੋਨੂੰ ਨਾਂਅ ਦੇ ਕੈਦੀ ਕੋਲੋਂ ਇੱਕ ਮੋਬਾਈਲ ਫੋਨ, ਈਅਰਫੋਨ ਅਤੇ ਇੱਕ ਬੈਟਰੀ ਬਰਾਮਦ ਹੋਈ ਹੈ। ਉਨ੍ਹਾਂ ਕਿਹਾ ਕਿ ਜਦੋਂ ਅਚਾਨਕ ਜੇਲ ਸੁਪਰੀਡੈਂਟ ਅਸਿਸਟੈਂਟ ਨੇ ਤਲਾਸ਼ੀ ਕੀਤੀ ਤਾਂ ਇਸ ਤਲਾਸ਼ੀ ਦੌਰਾਨ ਮੋਬਾਈਲ ਫੋਨ ਸਣੇ ਈਅਰਫੋਨ ਤੇ ਬੈਟਰੀ ਬਰਾਮਦ ਹੋਏ। ਉਨ੍ਹਾਂ ਕਿਹਾ ਕਿ ਮੁਲਜ਼ਮਾਂ 'ਤੇ ਮਾਮਲਾ ਦਰਜ ਕਰ ਜਾਂਚ ਪੜਤਾਲ ਕੀਤੀ ਜਾ ਰਹੀ ਹੈ।