ਵਿਧਾਇਕਾਂ ਦੇ ਕਾਕਿਆਂ ਨੂੰ ਨੌਕਰੀ ਦੇਣ ਵਿਰੁੱਧ ਸਾੜੀਆਂ ਡਿਗਰੀਆਂ - Government of Punjab
ਪਟਿਆਲਾ : ਅੱਜ ਪੰਜਾਬੀ ਯੂਨੀਵਰਸਿਟੀ ਕੈਂਪਸ ਦੀ ਮੇਨ ਲਾਇਬ੍ਰੇਰੀ ਕੋਲ ਰਣਬੀਰ ਦੇਹਲਾ ਤੇ ਜੀਤਾ ਜਤਿੰਦਰ ਸਿੰਘ ਦੀ ਅਗਵਾਈ ਵਿੱਚ ਵਿਦਿਆਰਥੀਆਂ ਵਲੋਂ ਪੰਜਾਬ ਸਰਕਾਰ ਵੱਲੋਂ ਵਿਧਾਇਕਾਂ ਦੇ ਪੁੱਤਰਾਂ ਨੂੰ ਲਈ ਕੀਤੀਆਂ ਨਿਯੁਕਤੀਆਂ ਵਿਰੁੱਧ ਆਪਣੀਆਂ ਡਿਗਰੀਆਂ ਸਾੜ ਕੇ ਸਖ਼ਤ ਰੋਸ ਪ੍ਰਗਟ ਕੀਤਾ ਗਿਆ। ਇਸ ਮੌਕੇ ਵਿਦਿਆਰਥੀ ਆਗੂਆਂ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਜਿਥੇ ਦਸ-ਦਸ ਸਾਲ ਇੱਕ-ਇੱਕ ਨੌਕਰੀ ਪ੍ਰਾਪਤ ਕਰਨ ਲਈ ਲਾਇਬ੍ਰੇਰੀਆਂ ਵਿੱਚ ਪੜ੍ਹਨ 'ਤੇ ਬਿਤਾਉਣੇ ਪੈਂਦੇ ਹਨ ਪਰ ਲੀਡਰ ਆਪਣੇ ਬੱਚਿਆਂ ਨੂੰ ਮਿੰਟਾਂ 'ਚ ਵੱਡੇ ਅਹੁਦਿਆਂ 'ਤੇ ਬਿਠਾ ਦਿੰਦੇ ਹਨ।ਗ਼ੌਰਤਲਬ ਹੈ ਕਿ ਪਹਿਲਾਂ ਪੰਜਾਬ ਸਰਕਾਰ ਨੇ ਬੇਅੰਤ ਸਿੰਘ ਦੇ ਪੋਤੇ ਨੂੰ ਡੀ.ਐਸ.ਪੀ ਨਿਯੁਕਤ ਕੀਤਾ ਸੀ ਤੇ ਹੁਣ ਦੋ ਵਿਧਾਇਕਾਂ ਦੇ ਪੁੱਤਰਾਂ ਨੂੰ ਪੀ.ਸੀ.ਐਸ ਵਰਗੇ ਏ ਕਲਾਸ ਅਹੁਦਿਆਂ ਨਾਲ ਨਿਵਾਜ ਦਿੱਤਾ। ਜਿਸ ਕਾਰਨ ਡਿਗਰੀਆਂ ਚੁੱਕੀ ਫਿਰਦੇ ਬੇਰੁਜ਼ਗਾਰ ਆਪਣੇ ਆਪ ਨੂੰ ਟਡਗਿਆ ਮਹਿਸੂਸ ਕਰ ਰਹੇ ਹ ਨ ਤੇ ਆਪਣੀਆਂ ਡਿਗਰੀਆਂ ਸਾੜਣ ਲਈ ਮਜਬੂਰ ਹਨ।