ਵਿਧਾਇਕ ਦੇ ਪਿੰਡ ਨਸ਼ੇ ਦਾ ਧੰਦਾ ਜ਼ੋਰਾਂ 'ਤੇ: ਬੋਨੀ ਅਜਨਾਲਾ - ਸ਼੍ਰੋਮਣੀ ਅਕਾਲੀ ਦਲ
ਅੰਮ੍ਰਿਤਸਰ: ਅਜਨਾਲਾ ਦੇ ਪਿੰਡ ਲੱਖਵਾਲ ਵਿੱਚੋਂ ਅੱਜ ਸਵੇਰੇ ਤੜਕਸਾਰ ਪੁਲਿਸ ਨੇ ਰੇਡ ਕਰਕੇ ਭਾਰੀ ਮਾਤਰਾ ਵਿੱਚ ਜਿਥੇ ਨਾਜਾਇਜ਼ ਸ਼ਰਾਬ ਅਤੇ ਲਾਹਣ ਬਰਾਮਦ ਕੀਤੀ, ਉਥੇ ਸ਼ਰਾਬ ਕੱਢਣ ਵਾਲੇ ਸਾਮਾਨ ਦੇ ਨਾਲ-ਨਾਲ ਅਫ਼ੀਮ ਦੇ ਬੂਟੇ ਬਰਾਮਦ ਕੀਤੇ ਗਏ। ਪੁਲਿਸ ਦੀ ਇਸ ਪ੍ਰਾਪਤੀ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਵਿਧਾਇਕ ਬੋਨੀ ਅਜਨਾਲਾ ਨੇ ਕਾਂਗਰਸ ਦੇ ਮੌਜੂਦਾ ਵਿਧਾਇਕ ਹਰਪ੍ਰਤਾਪ ਸਿੰਘ 'ਤੇ ਦੋਸ਼ ਲਾਉਂਦਿਆਂ ਕਿਹਾ ਕਿ ਕਾਂਗਰਸੀ ਵਿਧਾਇਕ ਦੇ ਜੱਦੀ ਪਿੰਡ 'ਚ ਇਹ ਧੰਦਾ ਵਿਧਾਇਕ ਦੀ ਸ਼ਹਿ 'ਤੇ ਚਲ ਰਿਹਾ ਹੈ। ਉਨ੍ਹਾਂ ਕਿਹਾ ਕਿ ਨਸ਼ਾਂ ਇਸ ਪਿੰਡ ਵਾਂਗ ਹੋਰ ਵੀ ਬਹੁਤ ਪਿੰਡਾਂ ਧੜ੍ਹੱਲੇ ਨਾਲ ਚਲਦੈੈ, ਜਿਸ ਵੱਲ ਪੁਲਿਸ ਪ੍ਰਸ਼ਾਸਨ ਨੂੰ ਧਿਆਨ ਦੇਣ ਦੀ ਲੋੜ ਹੈ।