ਆਕਸੀਜਨ ਪਲਾਂਟ ਲਗਵਾਉਣ ਲਈ ਜਗ੍ਹਾ ਦਾ ਜਾਇਜ਼ਾ ਲੈਣ ਪਹੁੰਚੇ ਵਿਧਾਇਕ - ਜਾਇਜ਼ਾ ਲੈਣ ਪਹੁੰਚੇ ਵਿਧਾਇਕ
ਫਿਰੋਜ਼ਪੁਰ:ਵਿਧਾਇਕ ਪਰਮਿੰਦਰ ਸਿੰਘ ਪਿੰਕੀ ਵੱਲੋਂ ਸਿਵਲ ਹਸਪਤਾਲ ਵਿਖੇ ਬਣਾਏ ਜਾ ਰਹੇ ਟਰੋਮਾ ਸੈਂਟਰ ਦਾ ਜਾਇਜ਼ਾ ਲਿਆ ਗਿਆ ਅਤੇ ਇੱਥੇ ਆਕਸੀਜਨ ਪਲਾਂਟ ਲਗਾਉਣ ਦਾ ਫੈਸਲਾ ਲਿਆ ਗਿਆ।ਇਸ ਮੌਕੇ ਵਿਧਾਇਕ ਪਰਿਮੰਦਰ ਸਿੰਘ ਪਿੰਕੀ ਨੇ ਦੱਸਿਆ ਹੈ ਕਿ ਲੋਕਾਂ ਨੂੰ ਸਹੂਲਤਾਂ ’ਚ ਕਿਸੇ ਤਰ੍ਹਾ ਦੀ ਮੁਸ਼ਕਿਲ ਪੇਸ਼ ਨਹੀਂ ਆਉਣ ਦਿਤੀ ਜਾਵੇਗੀ।ਫਿਰੋਜ਼ਪੁਰ ਵਿਚ ਨਾ ਤਾਂ ਆਕਸੀਜਨ ਦੀ ਘਾਟ ਹੈ ਅਤੇ ਨਾ ਹੀ ਦਵਾਈਆਂ ਦੀ ਘਾਟ ਹੈ। ਸੂਬਾ ਸਰਕਾਰ ਵੱਲੋਂ ਕੋਰੋਨਾ ਮਹਾਂਮਾਰੀ ਤੋਂ ਲੋਕਾਂ ਨੂੰ ਬਚਾਉਣ ਲਈ ਫਤਿਹ ਕਿੱਟਾਂ ਦੇ ਰਹੀ ਹੈ।ਜਿਸ ਵਿਚ ਔਕਸੀ ਮੀਟਰ, ਥਰਮਾ ਮੀਟਰ, ਦਵਾਈਆਂ ਸ਼ਾਮਿਲ ਹਨ, ਜਿਸਦਾ ਲਾਭ ਪੀੜਤ ਲੈ ਰਹੇ ਹਨ।