ਵਿਧਾਇਕ ਜ਼ੀਰਾ ਨੇ ਨਗਰ ਕੌਂਸਲ ਦੇ ਉਮੀਦਵਾਰਾਂ ਦਾ ਕੀਤਾ ਐਲਾਨ - ਵਿਧਾਇਕ ਕੁਲਬੀਰ ਸਿੰਘ
ਫ਼ਿਰੋਜ਼ਪੁਰ: ਜ਼ੀਰਾ ਵਿੱਚ ਲੱਗੇ ਇਲੈਕਸ਼ਨ ਇੰਚਾਰਜ ਸਿਮਰਨ ਕੌਰ ਬਾਜਵਾ ਪਾਰਟੀ ਵੱਲੋਂ ਜੋ ਉਮੀਦਵਾਰਾਂ ਦੀ ਲਿਸਟ ਦਿੱਤੀ ਗਈ ਉਸੇ ਦੇ ਤਹਿਤ ਅੱਜ ਕੈਂਡੀਡੇਟਸ ਦੇ ਨਾਂਅ ਵੀ ਐਲਾਨੇ ਗਏ ਹਨ। ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੇ ਦੱਸਿਆ ਕਿ ਜ਼ੀਰਾ ਦੇ 17 ਵਾਰਡ ਹਨ ਜਿਨ੍ਹਾਂ ਵਿੱਚ ਮਿਹਨਤੀ ਅਤੇ ਇਮਾਨਦਾਰ ਕੈਂਡੀਡੇਟਸ ਦੀ ਚੋਣ ਕਰ ਉਨ੍ਹਾਂ ਨੂੰ ਸਿਰੋਪੇ ਪਾਏ ਗਏ ਹਨ। ਉਨ੍ਹਾਂ ਕਿਹਾ ਕਿ ਸਾਨੂੰ ਉਮੀਦ ਹੈ ਕਿ ਇਹ ਕੈਂਡੀਡੇਟ ਪੂਰੀ ਮਿਹਨਤ ਨਾਲ ਚੋਣ ਜਿੱਤ ਕੇ ਕਾਂਗਰਸ ਪਾਰਟੀ ਦੀ ਝੋਲੀ ਵਿੱਚ ਪਾਉਣਗੇ ਅਤੇ ਵਿਰੋਧੀਆਂ ਦੀਆਂ ਜ਼ਮਾਨਤਾਂ ਜ਼ਬਤ ਕਰਵਾਉਣਗੇ।