ਰਾਣਾ ਗੁਰਜੀਤ ਸਿੰਘ ਦੀ ਕੋਰੋਨਾ ਖ਼ਿਲਾਫ਼ ਅਨੋਖੀ ਪਹਿਲ, ਘਰ-ਘਰ ਵੰਡ ਰਹੇ ਸੈਨੇਟਾਈਜ਼ਰ
ਕਪੂਰਥਲਾ: ਕੋਰੋਨਾ ਵਾਇਰਸ ਦੀ ਮਹਾਂਮਾਰੀ ਨਾਲ ਲੜਨ ਲਈ ਪੰਜਾਬ ਕਾਂਗਰਸ ਦੇ ਵਿਧਾਇਕ ਅਤੇ ਸਾਬਕਾ ਮੰਤਰੀ ਰਾਣਾ ਗੁਰਜੀਤ ਸਿੰਘ ਆਪਣੇ ਹਲਕੇ ਦੇ ਹਰ ਪਰਿਵਾਰ ਲਈ ਅੱਧਾ ਕਿਲੋ ਪੈਕਿੰਗ ਵਾਲਾ ਸੈਨੇਟਾਈਜ਼ਰ ਵੰਡਣ ਦੀ ਮੁਹਿੰਮ ਸ਼ੁਰੂ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਹਲਕੇ ਦੇ ਵਿੱਚ 40 ਹਜ਼ਾਰ ਤੋਂ ਵੱਧ ਘਰਾਂ ਨੂੰ ਇਹ ਸੈਨੇਟਾਈਜ਼ਰ ਮੁਫ਼ਤ ਵੰਡਿਆ ਜਾਵੇਗਾ। ਇਸ ਦੇ ਨਾਲ ਹੀ ਰਾਣਾ ਗੁਰਜੀਤ ਵੱਲੋਂ 900 ਸੈਨੇਟਾਈਜ਼ਰ ਕਪੂਰਥਲਾ ਪੁਲਿਸ ਦੇ ਫੀਲਡ ਵਿੱਚ ਤਾਇਨਾਤ ਅਧਿਕਾਰੀਆਂ ਅਤੇ ਮੁਲਾਜ਼ਮਾਂ ਲਈ 250 ਸੈਨੇਟਾਈਜ਼ਰ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਅਤੇ ਮੁਲਾਜ਼ਮਾਂ ਲਈ ਅਤੇ 150 ਜੁਡੀਸ਼ੀਅਲ ਦੇ ਅਧਿਕਾਰੀਆਂ ਲਈ ਭੇਜੇ ਜਾ ਰਹੇ ਹਨ।