ਕਾਂਗਰਸੀ ਵਿਧਾਇਕ ਵੱਲੋਂ ਗੁਰਨਾਮ ਭੁੱਲਰ ਨੂੰ ਪਾਰਟੀ 'ਚ ਆਉਣ ਦਾ ਖੁੱਲ੍ਹਾ ਸੱਦਾ - ਰਾਜਨੀਤੀ ਵਿੱਚ ਆਉਣ ਲਈ ਖੁੱਲ੍ਹਾ ਸੱਦਾ
ਫਿਰੋਜ਼ਪੁਰ: ਜਿਵੇਂ-ਜਿਵੇਂ ਪੰਜਾਬ ਵਿੱਚ 2022 ਦੀਆਂ ਚੋਣਾਂ ਨਜ਼ਦੀਕ ਆ ਰਹੀਆਂ ਹਨ। ਉਸੇ ਤਰ੍ਹਾਂ ਹੀ ਸਿਆਸੀ ਪਾਰਾ ਚੜ੍ਹਿਆ ਜਾ ਰਿਹਾ ਹੈ। ਜਿਸ ਕਰਕੇ ਲੀਡਰ ਇੱਕ ਪਾਰਟੀ ਛੱਡ ਕੇ ਦੂਜੀ ਪਾਰਟੀ ਵਿੱਚ ਜਾ ਰਹੇ ਹਨ ਅਤੇ ਕੁਝ ਨਵੇਂ ਚਿਹਰੇ ਸ਼ਾਮਲ ਕੀਤੇ ਜਾ ਰਹੇ ਹਨ।ਕੁਝ ਦਿਨ ਪਹਿਲਾਂ ਹੀ ਨਾਮੀ ਸਿੰਗਰ ਸਿੱਧੂ ਮੂਸੇਵਾਲਾ ਨੇ ਕਾਂਗਰਸ ਜੁਆਇਨ ਕੀਤੀ। ਉਸ ਤੋਂ ਬਾਅਦ ਜਲਾਲਾਬਾਦ ਤੋ ਕਾਂਗਰਸੀ ਵਿਧਾਇਕ ਰਮਿੰਦਰ ਸਿੰਘ ਆਵਲਾ ਫਿਰੋਜ਼ਪੁਰ ਵਿੱਚ ਇਕ ਵਿਆਹ ਸਮਾਗਮ ਦੀ ਸਟੇਜ ਉਪਰੋਂ ਗਾਇਕ ਗੁਰਨਾਮ ਭੁੱਲਰ ਨੂੰ ਰਾਜਨੀਤੀ ਵਿੱਚ ਆਉਣ ਦਾ ਸੱਦਾ ਦੇ ਰਹੇ ਹਨ ਅਤੇ ਕਾਂਗਰਸ ਜੁਆਇਨ ਕਰਨ ਚੋਣ ਲੜਨ ਦੀ ਵੀ ਗੱਲ ਆਖ ਰਹੇ ਹਨ ਅਤੇ ਉਹ ਗੱਲ ਕਰ ਰਹੇ ਹਨ। ਇਸ ਨਾਲ ਉਨ੍ਹਾਂ ਨੂੰ ਆਫ਼ਰ ਦੇ ਰਹੇ ਹਨ, ਤੁਸੀਂ ਜਿਸ ਸੀਟ ਤੋਂ ਲੜਨਾ ਚਾਹੋ, ਉਹ ਸੀਟ ਖਾਲੀ ਕਰਵਾ ਦੇਵਾਗੇ।