ਜਲਦ ਪੂਰਾ ਹੋਵੇਗਾ ਆਦਮਪੂਰ ਫਲਾਈਓਵਰ ਦਾ ਕੰਮ: ਟੀਨੂੰ - ਵਿਧਾਇਕ ਪਵਨ ਕੁਮਾਰ ਟੀਨੂੰ
ਜਲੰਧਰ: ਕਸਬਾ ਆਦਮਪੁਰ ਵਿੱਚ ਬਣ ਰਹੇ ਫਲਾਈਓਵਰ ਨੂੰ ਚਾਰ ਸਾਲ ਦਾ ਸਮਾਂ ਹੋ ਚੁੱਕਿਆ ਹੈ, ਪਰ ਫਲਾਈਓਵਰ ਅਜੇ ਵੀ ਅਧੂਰਾ ਪਿਆ ਹੋਇਆ ਹੈ। ਇਸ ਦੇ ਸਬੰਧ ਵਿੱਚ ਆਦਮਪੁਰ ਦੇ ਵਿਧਾਇਕ ਪਵਨ ਕੁਮਾਰ ਟੀਨੂੰ ਨੇ ਜਲੰਧਰ ਦੇ ਐੱਸ ਡੀ ਐਮ ਜੈ ਇੰਦਰ ਸਿੰਘ ਨਾਲ ਮੁਲਾਕਾਤ ਕਰ ਉਨ੍ਹਾਂ ਨੂੰ ਮੰਗ ਪੱਤਰ ਸੌਂਪਿਆ। ਟੀਨੂੰ ਨੇ ਦੱਸਿਆ ਕਿ ਫਲਾਈਓਵਰ ਦੇ ਮੁੱਦੇ 'ਤੇ ਗੱਲਬਾਤ ਹੋਈ ਹੈ ਅਤੇ ਆ ਰਹੀਆਂ ਮੁਸ਼ਕਲਾਂ ਨੂੰ ਦੂਰ ਕਰਨ ਦਾ ਭਰੋਸਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅਸੀਂ ਸਰਕਾਰ ਵੱਲੋਂ ਆਦਮਪੁਰ ਵਾਸੀਆਂ ਦਾ ਬਣਦਾ ਹੱਕ ਲੈਣ ਦੀ ਮੰਗ ਕੀਤੀ ਹੈ।